ਕੈਸੀ ਲਾਗੀ ਪਰੀਤ ਸੱਜਣ ਜੀ ਕੈਸੀ ਲਾਗੀ ਪਰੀਤ

KARAN

Prime VIP
ਕੈਸੀ ਲਾਗੀ ਪਰੀਤ ਸੱਜਣ ਜੀ ਕੈਸੀ ਲਾਗੀ ਪਰੀਤ,
ਰੁੱਸ ਜਾਵੇ ਤਾਂ ਸੈਡ ਬਣ ਜਾਵੇ ਮੰਨ ਜਾਵੇ ਤਾਂ ਬੀਟ,
ਦਿਲ ਆਪਣਾਂ ਪੱਥਰ ਕਰ ਲਈਏ,
ਗੱਲਾਂ ਵਿੱਚੋਂ ਗੱਲ ਫੜ ਲਈਏ,
ਇੱਕ ਲੰਮਾ ਜਿਹਾ ਹਉਕਾ ਭਰ ਲਈਏ,
ਫਿਰ ਬਣ ਜਾਵੇ ਗੀਤ,
ਕੈਸੀ ਲਾਗੀ ਪਰੀਤ ਸੱਜਣ ਜੀ ਕੈਸੀ ਲਾਗੀ ਪਰੀਤ..
ਉਹ ਮੇਰਾ ਨਹੀਂ ਸੁਪਨਾਂ ਚਾਹੁੰਦੀ,
ਬੱਸ ਸੁਖਪਾਲ ਨਾਂ ਰੁੱਸਣਾਂ ਚਾਹੁੰਦੀ,
ਮੈਂ ਲੱਭਦਾ ਮਰ ਜਾਂ ਲੁਕਣਾਂ ਚਾਹੁੰਦੀ,
ਪਰ ਮੈਂ ਦਰਸ਼ਨ ਕਰ ਲੈਂਦਾ ਹਾਂ ਦੋਵੇਂ ਅੱਖਾਂ ਮੀਟ,
ਕੈਸੀ ਲਾਗੀ ਪਰੀਤ ਸੱਜਣ ਜੀ ਕੈਸੀ ਲਾਗੀ ਪਰੀਤ

Sukhpal AUjla
 
Top