ਕੈਦਣ ਯਾਰ ਦੀ

ਆਜਾ ਫੜ੍ਹ ਲੈ ਜਵਾਨੀ ਲੇਖੇ ਲਾ ਲੈ, ਓਏ ਯਾਰਾ ਵੇਹਲੀ ਰਹਵੇ ਮੱਚਦੀ,
ਨਹੀਓਂ ਝੂਠ ਚ' ਬਿਤਾਉਣੀ ਚਉਂਦਾ ਸਾਰੀ, ਕਿ ਥੋੜ੍ਹੀ-ਬਹੁਤ ਰਹਵੇ ਸੱਚਦੀ.

ਤੱਕ-ਤੱਕ ਕੇ ਹੀ ਹੁਸਨਾਂ ਨੇਂ ਤੱਕ ਮਾਰੀ, ਕਿ ਜ਼ਮੀਰ ਹੋਇਆ ਕੋਠੀ ਕਚਦੀ,
ਜੀ ਕਰੇ ਤੋੜ੍ਹਦਾਂ ਏਹਨੂੰ ਮੈਂ ਮਾਰ ਠੋਕਰਾਂ, ਵਿਖਾਵੇ ਲਈ ਇਹ ਰਹਵੇ ਜੱਚਦੀ,

ਬਹੁਤ ਮੁਜਰੇ-ਨ੍ਰਿਤ, ਦਵਾਲੇ ਕੰਜਰੀਆਂ, ਇਹ ਸੋਚ ਮੈਨੂੰ ਨਹੀਓਂ ਪੱਚਦੀ,
ਮੇਰੀ ਜਿੰਦ ਨੂੰ ਬਣਾਲੈ ਦਿਵਾਨੀਂ ਤੇਰੀ, ਦਵਾਰੇ ਜੋ ਤੇਰੇ ਰਹਵੇ ਨੱਚਦੀ......!

ਮੇਰੀ ਜਿੰਦ ਹੈ ਕੈਦਣ ਯਾਰ ਦੀ, ਏਹਨੂੰ ਸਜ਼ਾ ਮਿਲੀ ਓਹਦੇ ਪਿਆਰ ਦੀ!

Gurjant Singh
 
Top