ਕੁੱਲ ਦੁਨੀਆਂ

Arun Bhardwaj

-->> Rule-Breaker <<--
ਓਹ ਕੁੱਲ ਦੁਨੀਆਂ ਦਿਆ ਮਾਲਕਾ
ਹੁਣ ਕੋਈ ਤੂੰ ਹੀ ਵਿਓਂਤ ਬਣਾ ,
ਇਸ ਨਿਰਮੋਹੇ ਜਗ ਤੋਂ
ਇਹਨਾਂ ਮਾਸੁਮਾਂ ਨੂੰ ਲੈ ਬਚਾ!

ਇਹ ਕਦੀ ਤਾਂ ਕੁੱਖ ਵਿੱਚ ਹੀ
ਦੇਵਣ ਮਾਰ ਮੁਕਾ,
ਜੇ ਗਲਤੀ ਨਾਲ ਜਨਮ ਲੈ ਲੈਣ
ਕਰ ਦਿੰਦੇ ਅਪਣੇ ਤੋਂ ਪਰਾਂ!

ਕਿਓਂ ਪੁੱਤਰਾਂ ਵਾਂਗੂੰ
ਮਿਲੇ ਨਾਂ ਪਿਆਰ ਇਹਨਾਂ ਨੂੰ ,
ਬਣਦਾ ਹੋਇਆ ਦੱਸ ਰੱਬਾ
ਕਿਓਂ ਮਿਲੇ ਨਾਂ ਸਤਿਕਾਰ ਇਹਨਾਂ ਨੂੰ !

ਕੀ ਇਹ ਅਕਸ ਇਹਨਾਂ ਦਾ
ਤੇਰਾ ਨਹੀ ਸਿਰਜਿਆ ਹੋਇਆ,
ਜੇ ਹੈ ਤੇਰਾ ਹੀ ਸਿਰਜਿਆ ਹੋਇਆ
ਫਿਰ ਦੱਸ ਕਿਓਂ ਜੱਗ ਦੁਤਕਾਰ ਰਿਹਾ!

ਪੁੱਤਰਾਂ ਅਪਣਿਆ ਦੇ ਲਈ
ਨੂਹਾਂ ਤਾਂ ਚਹੁੰਦੇ ਨੇ ਸਭ ਲੋਕ ,
ਫਿਰ ਕਿਓਂ ਧੀਆਂ ਦੇ ਰੂਪ ਵਿੱਚ
ਨਾਂ ਕਰਨ ਸਵੀਕਾਰ ਇਹਨਾਂ ਨੂੰ!

ਜਾਨਵਰ ਵੀ ਆਪਣੇ ਬੱਚਿਆਂ ਨੂੰ
ਜਾਨੋਂ ਵਧ ਕੇ ਨੇ ਚਹੁੰਦੇ ,
ਪਰ ਕੈਸੇ ਇਹ ਨਿਰਮੋਹੇ ਲੋਕ ਨੇ
ਜੋ ਅਪਣਾ ਹੀ ਬੱਚਾ ਮਰਵਾਉਂਦੇ ਨੇ?

ਕੀ ਇਹ ਇਨਸਾਨ ਹੀ ਨੇ ਰੱਬਾ
ਜਾਂ ਇਨਸਾਨੀ ਰੂਪ ਚ ਹੈਵਾਨ?
ਜੋ ਮਾਸੂਮ ਜਹੀਆਂ ਬੱਚੀਆਂ ਦੇ ,
ਕੁੱਖ ਵਿਚ ਹੀ ਟੁੱਕੜੇ ਟੁੱਕੜੇ ਕਰਵਾਉਣ?

ਵੈਸੇ ਤਾਂ ਮੈਨੂੰ ਇਹ
ਹੈਵਾਨ ਵੀ ਨਹੀ ਲਗਦੇ ,
ਇਹ ਚੰਦਰੇ ਲੋਕ ਤਾਂ ਹੁਣ
ਹੱਦ ਹੈਵਾਨੀਅਤ ਦੀ ਵੀ ਲੰਘ ਗਏ !

ਰੱਬਾ ਹੱਥ ਜੋੜ ਫੁੱਲ ਅਰਜ਼ ਕਰੇ
ਉਪਕਾਰ ਇਨਾਂ ਬੱਚੀਆਂ ਤੇ ਤੂੰ ਕਰਦੇ ,
ਜਾਂ ਤਾਂ ਜਿਓਣੇ ਦਾ ਹੱਕ ਦਿਵਾਦੇ
ਜਾਂ ਫਿਰ ਅਕਸ ਹੀ ਖਤਮ ਤੂੰ ਕਰਦੇ!
ਇਹਨਾਂ ਦਾ ਅਕਸ ਹੀ ਖਤਮ ਤੂੰ ਕਰਦੇ ,



ਨਿਮਾਣਾ ਜਤਿੰਦਰ ਸਿੰਘ ਫੁੱਲ
 
Top