ਕੁੱਝ ਨਹੀਂ ਬਸ ਤੇਰੇ ਦਿੱਤੇ ਹਉਕਿਆਂ ਦਾ ਦਰਦ ਹੈ।

ਕੁੱਝ ਨਹੀਂ ਬਸ ਤੇਰੇ ਦਿੱਤੇ ਹਉਕਿਆਂ ਦਾ ਦਰਦ ਹੈ।
ਮਨ 'ਚ ਹੁਣ ਤਕ ਟੁੱਟ ਚੁੱਕੇ ਰਿਸ਼ਤਿਆਂ ਦਾ ਦਰਦ ਹੈ।
ਏਸ ਘਰ ਨੂੰ ਕਿਸੇ ਦੇ ਆਉਣ ਦੀ ਚਿਰ ਤੋਂ ਉਡੀਕ,
ਨੀਝ ਲਾ ਕੇ ਬੈਠੀਆਂ ਕੁਝ ਸਰਦਲਾਂ ਦਾ ਦਰਦ ਹੈ।
ਇਸ ਕਦੇ ਮਾਮੂਲ ਦਾ ਮਹਿਸੂਸਿਆ ਨਹੀਂ ਜਾਣ,
ਸੜਕ ਦੇ ਪਿੰਡੇ ਤੇ ਅੱਜ ਕਿਉਂ ਆਖ਼ਰਾਂ ਦਾ ਦਰਦ ਹੈ।
ਹਾਏ ਨਿਰਮਲਤਾ ਨਹੀਂ ਅੱਜ ਕਲ੍ਹ ਨਦੀ ਦੇ ਨੀਰ ਵਿੱਚ,
ਹਾਰ ਮੰਨ ਕੇ ਖੁਰ ਗਏ ਕੁਝ ਕੰਢਿਆਂ:( ਦਾ ਦਰਦ ਹੈ।
ਚਿਹਰਿਆਂ ਤੋਂ ਪੜ੍ਹ ਸਕੇ ਇਹ ਕਿਸ ਦੇ ਵੱਸ ਵਿੱਚ ਹੈ ਹਜ਼ੂਰ,:sleepy
ਕੋਈ ਮਹਿਸੂਸੇਗਾ ਵਿਰਲਾ ਹੀ, ਮਨਾਂ ਦਾ ਦਰਦ ਹੈ।
ਅੰਦਰੋਂ ਹੀ ਬਹੁਤ ਕੁਝ ਹੈ ਤਿੜਕਿਆ ਠੋਹਕਰ ਦੇ ਨਾਲ
ਚਿਹਰੇ ਤੇ ਪਰ ਕਿਰਚਾਂ ਹੋਏ ਸ਼ੀਸ਼ਿਆਂ ਦਾ ਦਰਦ ਹੈ।
ਦੌੜਦੇ ਬੱਦਲਾਂ ਦੀ ਛਾਵੇਂ ਬਹਿ ਗਏ ਲੋਕਾਂ ਦੀ ਥਾਂ,
ਕਹਿਰ ਬਣ ਕੇ ਡਿੱਗੀਆਂ ਕੁਝ ਬਿਜਲੀਆਂ ਦਾ ਦਰਦ ਹੈ।
ਵਾਰੀ ਬਲਿਹਾਰੀ ਜੋ ਜਾਂਦਾ ਸੀ ਸਦਾ 'ਤਰਲੋਕ' ਤੋਂ
ਤੁਰ ਗਿਆ ਪਰ ਮਨ 'ਚ ਉਹਦੇ ਸ-ਦਰਿਆਂ ਦਾ ਦਰਦ ਹੈ।
:pr
 
Top