UNP

ਕੁੜੀਆਂ ਦੇ ਉੱਤੇ ਕਾਹਦਾ ਰੱਖੀਏ ਯਕੀਨ

Go Back   UNP > Poetry > Punjabi Poetry

UNP Register

 

 
Old 17-Sep-2010
RaviSandhu
 
Post ਕੁੜੀਆਂ ਦੇ ਉੱਤੇ ਕਾਹਦਾ ਰੱਖੀਏ ਯਕੀਨ

ਝੱਲੇ ਹੋਏ ਘੁੰਮਦੇ ਹੋ ਜਿਹਨਾਂ ਪਿਛੇ ਹਾਣੀਓ,
ਓਹਨਾਂ ਦੇ ਸੁਣਾਵਾਂ ਥੋਨੂੰ ਸੱਚੇ ਕਿੱਸੇ ਹਾਣੀਓ,
ਮੁੰਡਾ ਮੋਤੀ ਚੁਗ ਲੜੀ ਪਿਆਰ ਦੀ ਬ੍ਣਾਵੇ,
ਪ੍ਲਾਂ ਵਿੱਚ ਹੱਥਾਂ ਨਾ ਬਿਖੇਰ ਜਾਂਦੀਆਂ,
ਕੁੜੀਆਂ ਦੇ ਉੱਤੇ ਕਾਹਦਾ ਰੱਖੀਏ ਯਕੀਨ
ਏਹ ਤਾਂ ਪੈਰ-2 ਉੱਤੇ ਅੱਖਾਂ ਫ਼ੇਰ ਜਾਂਦੀਆਂ||
ਰਾਂਝਾ-2 ਕਹਿੰਦੀ ਰਹਿੰਦੀ ਖਾਣ ਲੱਗੀ ਮੁੰਡੇ ਨੂੰ,
ਦੱਸ ਕੇ ਵੀ ਨਹੀ ਜਾਂਦੀ ਫ਼ੇਰ ਜਾਣ ਲੱਗੀ ਮੁੰਡੇ ਨੂੰ,
ਹੋਗਿਆ ਪੁਰਾਣਾ ਰਾਂਝਾ ਪੈਸੇ ਮੁੱਕ ਚ੍ੱਲੇ,
ਨਵੇ ਕੋਲੇ ਬਿਨਾ ਲਾਏ ਦੇਰ ਜਾਦੀਆਂ,
ਕੁੜੀਆਂ ਦੇ ਉੱਤੇ ਕਾਹਦਾ ਰੱਖੀਏ ਯਕੀਨ............
ਕੱਲ੍ਹ-2 ਆਖ ਸਾਲ ਕਿੰਨੇ ਕੱਢ ਦੇਣੇ,
ਆਪ ਪਾਰ ਲ੍ੰਘ ਜਾਣਾ ਯਾਰ ਪਿੱਛੇ ਛੱਡ ਦੇਣੇ,
ਏਹ ਆਓਂਦੀਆਂ ਨੇ ਜ਼ਿੰਦਗੀ ਚ ਚਾਨ੍ਣੀ ਦੇ ਵਾਂਗੂ,
ਜਾਂਦੇ-2 ਕਰ ਕੇ ਹਨੇਰ ਜਾਂਦੀਆਂ,
ਕੁੜੀਆਂ ਦੇ ਉੱਤੇ ਕਾਹਦਾ ਰੱਖੀਏ ਯਕੀਨ ......................
ਸੱਚੀਆਂ ਵੀ ਇੱਥੇ ਪਰ ਬਹੁਤ ਘੱਟ ਰਹਿ ਗਈਆਂ,
ਬਹੁਤੀਆਂ ਤਾਂ ਯਾਰੋ ਹੁਣ ਪੈਸੇ ਪਿਛੇ ਪੈ ਗਈਆਂ,
ਸੱਚੀਆਂ ਦਾ ਮੈਂ ਸੱਚੇ ਦਿਲੋਂ ਕਰਾਂ ਸਤਿਕਾਰ,
ਝੂਠੀਆਂ ਉਮੀਦਾਂ ਕਰ ਢੇਰ ਜਾਂਦੀਆਂ,
ਕੁੜੀਆਂ ਦੇ ਉੱਤੇ ਕਾਹਦਾ ਰੱਖੀਏ ਯਕੀਨ ............
ਛੱਡ ਖਹਿੜਾ ਤੂੰ "ਮਾਨਾ" ਗੇੜੇ ਇਹਨਾਂ ਪਿੱਛੇ ਲਾਓਣ ਦਾ,
ਕੋਡੀ ਵੀ ਨਾ ਮੁੱਲ ਪੈਣਾ ਤੇਰੇ ਜ਼ਿੰਦਗੀ ਗਵਾਉਣ ਦਾ,
ਵਾਦੇ ਤੇਰੇ ਨਾਲ ਲਾਵਾਂ ਹੋਰ ਕਿਤੇ ਲੈ ਕੇ,
ਸੋਰੀ ਆਖ ਹੰਝੂ ਕੇਰ ਜਾਂਦੀਆਂ,
ਕੁੜੀਆਂ ਦੇ ਉੱਤੇ ਕਾਹਦਾ

 
Old 17-Sep-2010
harman03
 
Re: ਕੁੜੀਆਂ ਦੇ ਉੱਤੇ ਕਾਹਦਾ ਰੱਖੀਏ ਯਕੀਨ

ਕੋਡੀ ਵੀ ਨਾ ਮੁੱਲ ਪੈਣਾ ਤੇਰੇ ਜ਼ਿੰਦਗੀ ਗਵਾਉਣ ਦਾ,
ਵਾਦੇ ਤੇਰੇ ਨਾਲ ਲਾਵਾਂ ਹੋਰ ਕਿਤੇ ਲੈ ਕੇ,
ਸੋਰੀ ਆਖ ਹੰਝੂ ਕੇਰ ਜਾਂਦੀਆਂ,


 
Old 18-Sep-2010
Ravivir
 
Re: ਕੁੜੀਆਂ ਦੇ ਉੱਤੇ ਕਾਹਦਾ ਰੱਖੀਏ ਯਕੀਨ

kaim aa par dono pase ehi haal aa

Post New Thread  Reply

« ਤੇਰੇ ਚੰਗੇ ਚਲਦੇ ਆ ਮਾੜੇ ਸਾਡੇ ਵੀ ਨਹੀ ਰਹਿਣੇ | ਤੂੰ ਜੇ ਹੁੰਦੀ ਮੇਰੇ ਨਾਲ »
X
Quick Register
User Name:
Email:
Human Verification


UNP