ਕੁਝ ਰੂਹਾਂ

Arun Bhardwaj

-->> Rule-Breaker <<--
ਕੁਝ ਰੂਹਾਂ ਦੀਆਂ ਆਵਾਜਾਂ
ਮੈਨੂੰ ਸੌਣ ਨਹੀ ਦਿੰਦੀਆ ,
ਕਾਲਜੇ ਚੀਸ ਉੱਠਦੀ ਏ
ਮੇਰਾ ਖੂਨ ਖੌਲਦਾ ਏ
ਜਦ ਉਹ ਮਾਸੂਮ ਬੋਲਦਾ ਏ
ਹਏ ...ਪਾਣੀ .,
ਪਰ ਮੈਂ ਕੁਝ ਨਹੀ ਕਰ ਸਕਦਾ
ਬਸ ਇਹੋ ਪੀੜ ਮੈਨੂੰ ਸੌਣ ਨਹੀ ਦਿੰਦੀ
ਜਿਸ ਪਾਸੇ ਵੀ ਵੇਖਦਾ ਹਾਂ
ਗਲਾਂ ਚ ਬਲਦੇ ਹੋਏ ਟਾਇਰ ਦਿਸਦੇ ਨੇ ,
ਕਿਧਰੇ ਰਕਤ ਚ ਲਿਬੜੀ
ਦਰਬਾਰ ਸਾਹਿਬ ਦੀ ਪਰਕਰਮਾ ਦਿਸਦੀ ਏ
ਕਿਧਰੇ ਮਾਸੂਮਾਂ ਤੇ ਗੋਲੀ ਚਲਾ ਕੇ
ਹੱਸਦੇ ਉਡਵਾਇਰ ਦਿਸਦੇ ਨੇ
ਵਗਦੀ ਹਵਾ ਚੋਂ ਲੀਰੋ ਲੀਰ ਹੋ ਰਹੀ
ਧੀ ਦੀਆਂ ਚੀਕਾਂ ਸੁਣਦੀਆਂ ਨੇ ...
ਦਿੱਲੀ ਦੀਆਂ ਸ਼ੜਕਾਂ ਤੇ ਰੁਲਦੇ ਦੁਪੱਟੇ
ਤੇ ਪੱਗਾਂ ਦਿਸਦੀਆਂ ਨੇ ..
ਇਕ ਆਵਾਜ ਸੁਣ ਕੇ ਮੇਰਾ ਖੂਨ ਖੌਲਦਾ ਏ
ਜਦ ਭੀੜ ਵਿੱਚੋਂ ਕੋਈ ਟਾਇਟਲਰ ਬੋਲਦਾ ਏ ..
ਕਿ ਸਿੱਖਾਂ ਨੂੰ ਮਾਰੋ ..
ਪਰ ਮੈਂ ਕੁਝ ਨਹੀ ਕਰ ਸਕਦਾ ..
ਫਿਰ ਇਹੋ ਪੀੜ ਮੈਨੂੰ ਸੌਣ ਨਹੀ ਦਿੰਦੀ ..
ਮੈਂ ਸਾਰੀ ਰਾਤ ਜਾਗਦਾ ਹਾਂ
ਕੁਝ ਰੂਹਾਂ ਦੀ ਯਾਦ ਵਿਚ
ਮੈਂ ਹਮੇਸ਼ਾਂ ਜਾਗਦਾ ਰਹਾਂਗਾ ..
ਇਕ ਨਵੀ ਸਵੇਰ ਦੀ ਆਸ ਵਿਚ
ਮੈਂ ਹਮੇਸ਼ਾਂ ਜਾਗਦਾ ਰਹਾਂਗਾ ...

ਕੁਲਜੀਤ ਖੋਸਾ
 
Top