ਕੁਝ ਪੰਗਤੀਆਂ ਵੱਖੋ ਵੱਖਰੀਆਂ ਕਵਿਤਾਵਾਂ ਚੌਂ

ਕੁਝ ਪੰਗਤੀਆਂ ਵੱਖੋ ਵੱਖਰੀਆਂ ਕਵਿਤਾਵਾਂ ਚੌਂ

ਇਹ ਗੀਤ ਮੈ ਉਨਾਂ ਗੁੰਗਿਆਂ ਨੂੰ ਦੇਣਾ ਹੈ
ਜਿਨਾਂ ਨੂੰ ਗੀਤਾਂ ਦੀ ਕਦਰ ਹੈ
ਪਰ ਜਿਨਾਂ ਨੂੰ ਤੁਹਾਡੇ ਭਾਣੇ ਗਾਉਣਾ ਨਹੀ ਪੁਗਦਾ
ਜੇ ਤੁਹਾਡੇ ਕੋਲ ਨਹੀਂ ਹੈ ਕੋਈ ਬੋਲ, ਕੋਈ ਗੀਤ
ਮੈਨੂੰ ਬਕਣ ਦੇਵੋ ਮੈਂ ਕੀ ਬਕਦਾ ਹਾਂ
”.

ਸ਼ਬਦ ਜੋ ਰਾਜੇ ਦੀ ਘਾਟੀ ‘ਚ ਨੱਚਦੇ ਹਨ
ਜੋ ਮਸ਼ੂਕ ਦੀ ਧੁੰਨੀ ਦਾ ਖੇਤਰਫਲ ਮਿਣਦੇ ਜਨ
ਜੋ ਮੇਜ਼ਾਂ ਉਤੇ ਟੈਨਿਸ ਵਾਂਗ ਰਿੜਦੇ ਹਨ
ਜੋ ਮੰਚਾਂ ਦੀ ਕਲਰ-ਭੌਂ ਤੇ ੳਗਿਦੇ ਹਨ-ਕਵਿਤਾ ਨਹੀਂ ਹੁੰਦੇ”.

“ਤੁਸੀਂ ਚਾਹੁੰਦੇ ਹੋ
ਅਸੀ ਮਹਿਕਦਾਰ ਸ਼ੈਲੀ ‘ਚ ਲਿਖਿਏ, ਫੁੱਲਾਂ ਦਾ ਗੀਤ
ਸ਼ੁੱਕੇ ਸਲਵਾੜ ਚੌਂ ਲੱਭਦੇ ਹੋ, ਬਹਾਰ ਦੀ ਰੂਹ-
ਕਿੰਨੀ ਗਲਤ ਥਾਂ ਤੇ ਆ ਗਏ ਹੋ ਤੁਸੀਂ”।

“ਮੈਂ ਇਕ ਕਵਿਤਾ ਲਿਖਣੀ ਚਾਹੀ ਸੀ
ਤੂੰ ਜਿਸ ਨੂੰ ਸਾਰੀ ਉਮਰ ਪੜਦੀ ਰਹਿ ਸਕੇਂ
ਉਸ ਕਵਿਤਾ ਵਿਚ, ਮਹਿਕੇ ਹੋਏ ਧਣੀਏ ਦਾ ਜ਼ਿਕਰ ਹੋਣਾ ਸੀ


ਕਮਾਦਾਂ ਦੀ ਸਰਸਰਾਹਟ ਦਾ ਜ਼ਿਕਰ ਹੋਣਾ ਸੀ
ਤੇ ਗੰਦਲਾਂ ਦੀ ਨਾਜ਼ਕ ਸ਼ੋਖੀ ਦਾ ਜ਼ਿਕਰ ਹੋਣਾ ਸੀ

ਤੇ ਜੇ ਮੈਂ ਉਹ ਲਿਖ ਵੀ ਲੈਂਦਾ, ਉਹ ਸ਼ਗਨਾਂ ਭਰੀ ਕਵਿਤਾ
ਤਾਂ ਉਸ ਨੇ ਉਂਜ ਹੀ ਦਮ ਤੋੜ ਜਾਣਾ ਸੀ
ਤੈਨੂੰ ਤੇ ਮੈਨੂੰ ਤੇਰੀ ਛਾਤੀ ਤੇ ਵਿਲਕਦਾ ਛੱਡ ਕੇ
ਮੇਰੀ ਦੋਸਤ ਕਵਿਤਾ ਬਹੱਤ ਨਿਸੱਤੀ ਹੋ ਗਈ ਹੈ”

“ਤੈਨੂੰ ਪਤਾ ਨਹੀ ਮੈਂ ਕਵਿਤਾ ਕੋਲ ਕਿਵੇਂ ਜਾਂਦਾ ਹਾਂ
ਕੋਈ ਪੇਂਡੂ ਰਕਾਨ ਘਸ ਚੁੱਕੇ ਫੈਸ਼ਨ ਦਾ ਨਵਾਂ ਸੂਟ ਪਾਈ
ਜਿਵੇਂ ਭਵੰਤਰੀ ਹੋਈ ਸ਼ਹਿਰ ਦੀਆਂ ਹੱਟੀਆਂ ਤੇ ਚੜਦੀ ਹੈ”

“ਵਕਤ ਆ ਗਿਆ ਹੈ, ਵਿਚਾਰਾਂ ਦੀ ਲੜਾਈ ਲੜਨ ਦਾ
ਮੱਛਰਦਾਨੀ ਚੌਂ ਬਾਹਰ ਹੋ ਕੇ ਲੜੀਏ”

“ਧੁੱਪ ਵਾਗੂੰ ਧਰਤੀ ਤੇ ਖਿੜ ਜਾਣਾ
ਤੇ ਫਿਰ ਗਲਵਕੜੀ ਵਿਚ ਸਿਮਟ ਜਾਣਾ
ਬਾਰੂਦ ਵਾਂਗ ਭੜਕ ਉਠਣਾ ਤੇ ਚੌਹਾਂ ਕੂੰਟਾਂ ਅੰਦਰ ਗੂੰਜ ਜਾਣਾ
ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ
ਮੈਨੂੰ ਜੀਣ ਦੀ ਬਹੁੱਤ ਲੋਚਾ ਸੀ
ਕਿ ਮੈਂ ਗਲੇ ਤੀਕਰ ਜ਼ਿੰਦਗੀ ਵਿਚ ਡੁੱਬਣਾ ਚਾਹੁੰਦਾ ਸਾਂ”।

“ਸਮਾਂ ਸੁਤੰਤਰ ਤੌਰ ਤੇ ਕੋਈ ਸ਼ੈਅ ਨਹੀਂ
ਸਮੇਂ ਨੂੰ ਅਰਥ ਦੇਣ ਲਈ
ਪਲ ਜੀਵੇ ਜਾਂਦੇ ਹਨ, ਵਰ੍ਹੇ ਬਿਤਾਏ ਜਾਂਦੇ ਹਨ”।

“ਵਧਣ ਵਾਲੇ ਬਹੁੱਤ ਅੱਗੇ ਚਲੇ ਜਾਂਦੇ ਹਨ
ਉਹ ਵਕਤ ਨੂੰ ਨਹੀਂ ਪੁੱਛਦੇ
ਵਕਤ ਉਨਾਂ ਨੂੰ ਪੁੱਛ ਕੇ ਗੁਜ਼ਰਦਾ ਹੈ”।

“ਤੂੰ ਇਸ ਤਰਾਂ ਕਿਉਂ ਨਹੀ ਬਣ ਜਾਂਦੀ
ਜਿਦਾਂ ਮੂੰਹ-ਜ਼ਬਾਨੀ ਗੀਤ ਹੁੰਦੇ ਹਨ
ਹਰ ਵਾਰ ਤੈਨੂੰ ਫੱਟੀ ਤੇ ਲਿਖਣਾ ਕਿਉਂ ਪੈਂਦਾ ਹੈ”

“ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ



 
Top