ਕੁਝ ਕਰ ਵੀ ਜਾਂਦੇ ਨੇਂ

ਠੰਡੇ ਖੂਨ ਉਬਾਲਣ ਲਈ ਤੇ ਸੁੱਤੀ ਕੌਮ ਜਗਾਲਣ ਲਈ
ਜੋ ਸਰਿਆ ਓਹ ਸਾਰ ਕੇ ਭਾਵੇਂ ਮਰ ਹੀ ਜਾਂਦੇ ਨੇਂ
ਬੜਿਆਂ ਮੱਲ੍ਹ-ਅਖਾੜੇ ਖੇਡੇ, ਬੜਿਆਂ ਸੇਹਤ-ਨੁਮਾਇਸ਼ੀ ਕੀਤੀ
ਬਿਨ ਰੋਟੀ ਕਰ ਹੜ੍ਹਤਾਲਾਂ ਸੂਲੀ ਚੜ੍ਹ ਹੀ ਜਾਂਦੇ ਨੇਂ
ਕਈਆਂ ਧਰਮ ਸਥਾਨ ਗਿਰਾਏ, ਨਾਂ ਅਤਵਾਦ ਦੇ ਦੰਗੇ ਲਾਏ
ਅਖਵਾ ਅਤਵਾਦੀ ਜੁਲਮ ਦੇ ਮੂਹਰੇ ਆਪਾ ਹਰ ਹੀ ਜਾਂਦੇ ਨੇਂ
ਭਲਾਂ ਜਮਣਾ-ਮਰਨਾ ਹਰ ਇਨਸਾਨ ਦੀ ਫਿਤਰਤ ਹੈ ਇਥੇ
ਪਰ ਆਉਂਦੇ ਨੇਂ ਜੋ ਜਿਓਣ, ਸੰਧੂਆ ਕੁਝ ਕਰ ਵੀ ਜਾਂਦੇ ਨੇਂ

Gurjant Singh
 
Top