ਕੀਤਾ ਵਫ਼ਾ ਉੱਤੇ ਵਾਰ

ਕੀਤਾ ਵਫ਼ਾ ਉੱਤੇ ਵਾਰ

ਕੀਤਾ ਵਫ਼ਾ ਉੱਤੇ ਵਾਰ ਮੁਖ ਮੋੜ ਲਿਆ ਤੂੰ i
ਸਾਡਾ ਛੱਡਿਆ ਨਾ ਕੱਖ ਹੋਰਾਂ ਜੋੜ ਲਿਆ ਤੂੰ i

ਹੰਝੂ ਦੇ ਗਿਓਂ ਸੌਗਾਤ ਕਦੇ ਸੁੱਕਦੇ ਨਹੀ,
ਗੀਤ ਗਮਾਂ ਵਾਲੇ ਮੇਰੇ ਕਦੇ ਮੁੱਕਦੇ ਨਹੀਂ,
ਰੋਗ ਲਾ ਕੇ ਰੂਹ ਨੂੰ ਖੂਨ ਵੀ ਨਿਚੋੜ ਲਿਆ ਤੂੰ i
ਕੀਤਾ ਵਫ਼ਾ ਉੱਤੇ ਵਾਰ ਮੁਖ ਮੋੜ ਲਿਆ ਤੂੰ i

ਨੈਣ ਰਾਹਾਂ ਵਿਚ ਤੇਰੇ ਮੈਂ ਵਿਛਾਉਂਦਾ ਰਿਹਾ,
ਵਫ਼ਾ ਹੁੰਦੀ ਕੀ ਏ ਤੈਨੂੰ ਸਮਝਾਉਂਦਾ ਰਿਹਾ,
ਸਾਨੂੰ ਛੱਡ ਕੇ ਵਿਚਾਲੇ ਪੈਰ ਮੋੜ ਲਿਆ ਤੂੰ i
ਕੀਤਾ ਵਫ਼ਾ ਉੱਤੇ ਵਾਰ ਮੁਖ ਮੋੜ ਲਿਆ ਤੂੰ i

ਤੂੰ ਤਾਂ ਖੇਡਿਆ ਏ ਮੇਰੇ ਜਜ਼ਬਾਤਾਂ ਦੇ ਨਾਲ,
ਤੈਨੂੰ ਸਾਰ ਕੀ ਏ ਗਮਾਂ ਦੇ ਹਲਾਤਾਂ ਦੇ ਨਾਲ,
ਡੇਰਾ ਪੁੱਟ ਕੇ ਪੁਰਾਣਾ ਨਵਾਂ ਲੋੜ ਲਿਆ ਤੂੰ i
ਕੀਤਾ ਵਫ਼ਾ ਉੱਤੇ ਵਾਰ ਮੁਖ ਮੋੜ ਲਿਆ ਤੂੰ i

ਕਦੇ ਇਸ਼ਕ ਬਗੀਚੇ ਵਿਚ ਰਹਿੰਦੀ ਸੀ ਬਹਾਰ,
ਅੱਗ ਧੋਖਿਆਂ ਦੀ ਲਾ ਕੇ ਹੁਣ ਦਿੱਤਾ ਤੂੰ ਉਜਾੜ,
ਫੁੱਲ ਬਚਿਆ ਏ ਜਿਹੜਾ ਉਹ ਮਰੋੜ ਲਿਆ ਤੂੰ i
ਕੀਤਾ ਵਫ਼ਾ ਉੱਤੇ ਵਾਰ ਮੁਖ ਮੋੜ ਲਿਆ ਤੂੰ i

ਆਰ.ਬੀ.ਸੋਹਲ

progress.gif
 
Top