ਕੀ ਖੱਟਿਆ ਤੂੰ ਦੱਸਦੇ

ਅੱਜ ਕੀ ਖੱਟਿਆ ਤੂੰ ਦੱਸਦੇ, ਪੜ੍ਹਕੇ ਵਿੱਚ ਕਾਨਵੈਂਟ ਅੰਗ੍ਰੇਜੀ,
ਕਦੇ ਆਂਗਨਵਾੜੀ ਨੂੰ ਜਾਂਦਾ, ਤੇ ਫੱਟੀ ਪੋਚਣੀ ਆ ਜਾਂਦੀ
ਕੁਝ ਕਹਿਣ ਤੋਂ ਪਹਿਲਾਂ, ਕਿਸੇ ਵੀ ਸ਼ਬਦ ਦਾ, ਵਜਨ ਨਾਂ ਕੀਤਾ ਤੈਂ
ਕੰਮ ਲੈਂਦਾ ਕਦੇ ਦਿਮਾਗ ਤੋਂ, ਤੇ ਗੱਲ ਜੋਕਣੀ ਆ ਜਾਂਦੀ
ਜੋ ਚਾਹਿਆ ਸ਼ੁਰੂ ਤੋਂ, ਕਰ ਓਹੀਓ, ਬੱਸ ਮੰਨ ਪਰਚਾ ਛੱਡਿਆ
ਗਰੀਬੀ ਵੇਂਹਦਾ ਕਿਤੇ ਬਜੁਰਗਾਂ ਦੀ, ਲਤ (ਆਦਤ) ਰੋਕਣੀ ਆ ਜਾਂਦੀ
ਗੁਰਜੰਟ ਕਰੀ ਜਾਵੇਂ ਅਰਦਾਸਾਂ, ਹੁਣ ਕੀਤੇ ਪਾਪ ਮਿਟਾਉਣੇ ਲਈ
ਹੋ ਕੇ ਨੀਵਾਂ, ਜੀਵਨ ਬਿਤਾਂਦਾ, ਤੇ ਵੱਡੀ ਸੋਚਣੀ ਆ ਜਾਂਦੀ

Gurjant Singh
 
Top