ਕੀਕਰ ਵਰਗੀ ਜੁਲਫਾਂ ਦੀ ਠੰਡੀ ਛਾਂ ਕੁੜੀਏ

gurpreetpunjabishayar

dil apna punabi
ਤੇਰੀ ਮੋਪੇਡ ਵਰਗੀ ਚਾਲ ਕੁੜੀਏ
ਤੇਰੇ ਸਾਡੇ ਦੋ ਫੁੱਟ ਲੰਬੇ ਵਾਲ ਕੁੜੀਏ
ਕੀਕਰ ਵਰਗੀ ਜੁਲਫਾਂ ਦੀ ਠੰਡੀ ਛਾਂ ਕੁੜੀਏ
ਤੇਰਾ ਦੱਸ ਕੀ ਰਖਾਂ ਨਾਂ ਕੁੜੀਏ |

ਤੇਰਾ ਤਲਵਾਰ ਵਰਗਾ ਨੱਕ ਕੁੜੀਏ
ਸਿਰਫ ਪੰਜ ਛੇ ਇੰਚ ਦਾ ਲੱਕ ਕੁੜੀਏ
ਤੇਰੀ ਕਕੜੀ ਵਰਗੀ ਬਾਂਹ ਕੁੜੀਏ
ਤੇਰਾ ਦੱਸ ਕੀ ਰਖਾਂ ਨਾਂ ਕੁੜੀਏ |

ਤੇਰੀਆਂ ੧੦੦ ਵਾੱਟ ਦੀਆਂ ਅੰਖਾ
ਤੇਰੇ ਮਥੇ ਦਾ ਖੇਤਰਫਲ ਕੀ ਦਸਾਂ
ਪੰਜ ਛੇ ਬੀਘੇ ਥਾਂ ਕੁੜੀਏ
ਤੇਰਾ ਦੱਸ ਕੀ ਰਖਾਂ ਨਾਂ ਕੁੜੀਏ |

ਤੇਰੇ ਚਿਹਰੇ ਦਾ ਕੀ ਦਸਾਂ ਨੂਰ
ਰੋਸ਼ਨੀ ਜਾਵੇ ਕਈ ਕਿਲੋਮੀਟਰ ਦੂਰ
ਬਿਜਲੀ ਗਈ ਤਾਂ ਰਖਾਂ ਦੀਵੇ ਦੀ ਥਾਂ ਕੁੜੀਏ
ਤੇਰਾ ਦਸ ਕੀ ਰਖਾਂ ਨਾਂ ਕੁੜੀਏ |

ਤੇਰੇ ਰੰਗ ਬਿਰੰਗੇ ਬੁੱਲ ਕੁੜੀਏ
ਅੱਗੋਂ "ਗੁਰਪ੍ਰੀਤ" ਗਿਆ ਸਬ ਭੁਲ ਕੁੜੀਏ
ਬਾਕੀ ਦੀ ਆਪੇ ਤਾਰੀਫ਼ ਸੁਣਾ ਕੁੜੀਏ
ਤੇਰਾ ਦਸ ਕੀ ਰਖਾਂ ਨਾਂ ਕੁੜੀਏ
 

sbravo

New member
Oh janab eh copy kiti oh tan thk a par ehde ch tan apna nam na paunde eh poem punjab university de student di likhi hoyee a te oh yearly magazine mere kol ajeh v payee a
 
Top