ਕਿਹੜਾ ਸੌਖਾ ਹੁੰਦਾ ਹੈ

Lally Apra

_love_punjab_love_me_
ਦਿਲ ਦੀਆਂ ਦਿਲ ਵਿਚ ਰੱਖਣਾਂ ,ਕਿਹੜਾ ਸੌਖਾ ਹੁੰਦਾ ਹੈ
ਉੱਜੜ ਕੇ ਬਾਅਦ ਵਿਚ ਵੱਸਣਾ, ਕਿਹੜਾ ਸੌਖਾ ਹੁੰਦਾ ਹੈ

ਹੰਝੂ ਹੋਕਿਆਂ ਦੀ ਰੁੱਤ ਨੂੰ ਮਾਣਦਿਆਂ ਮਾਣਦਿਆਂ ਫਿਰ
ਇਸ਼ਕ ਦੇ ਬਿਗਾੜੇ ਮੁਖ ਨਾਲ ਹੱਸਣਾ, ਕਿਹੜਾ ਸੌਖਾ ਹੁੰਦਾ ਹੈ

ਦਰਦਾਂ ਨੂੰ ਲਫਜਾਂ ਵਿਚ ਹਰ ਕੋਈ ਸਮੇਟ ਨਹੀ ਸਕਦਾ
ਫਿਰ ਦਿਲ ਦਾ ਹਾਲ ਦੂਜੇ ਨੂੰ ਦੱਸਣਾ, ਕਿਹੜਾ ਸੌਖਾ ਹੁੰਦਾ ਹੈ

ਜਿਗਰਾ ਹੁੰਦਾ ਹੈ ਪੱਥਰਾ ਵਰਗਾ ਤੇ ਜਿਸਮ ਕਾਗਜ਼ ਜਿਹਾ
ਪਰਵਾਨੇ ਵਾਂਗੂ ਸ਼ਮਾਅ ਖਾਤਰ ,ਮੱਚਣਾ ਕਿਹੜਾ ਸੌਖਾ ਹੁੰਦਾ ਹੈ

''ਲਾਲੀ ਅੱਪਰੇ'' ਹਾਲਾਤ ਸਭ ਕੁਝ ਕਰਵਾ ਦਿੰਦੇ ਨੇ ਐਥੇ
ਸਾਹ ਲੈਂਦਿਆਂ ਮਰਨ ਬਾਰੇ ਲਿਖ ਸੱਕਣਾ, ਕਿਹੜਾ ਸੌਖਾ ਹੁੰਦਾ ਹੈ

written by.......Lally Apra.........
 

$hokeen J@tt

Prime VIP
:sim

"ਸਾਹ ਲੈਂਦਿਆਂ ਮਰਨ ਬਾਰੇ ਲਿਖ ਸੱਕਣਾ, ਕਿਹੜਾ ਸੌਖਾ ਹੁੰਦਾ ਹੈ"

awesome yaar lally so gud :wah :wah
 

→ ✰ Dead . UnP ✰ ←

→ Pendu ✰ ←
Staff member
ਦਿਲ ਦੀਆਂ ਦਿਲ ਵਿਚ ਰੱਖਣਾਂ ,ਕਿਹੜਾ ਸੌਖਾ ਹੁੰਦਾ ਹੈ
ਉੱਜੜ ਕੇ ਬਾਅਦ ਵਿਚ ਵੱਸਣਾ, ਕਿਹੜਾ ਸੌਖਾ ਹੁੰਦਾ ਹੈ ... Kaim hi kaim aa yaar
 
Top