ਕਿਹਦੇ ਸਿਰ ਦੀਆਂ ਸੋਹਾਂ ਖਾਏਂਗੀ

ਅੰਬੀਆਂ ਨੂੰ ਲਗ ਜਦ ਬੂਰ ਜਾਣਾ
ਤੂੰ ਹੋ ਸਾਥੋਂ ਫਿਰ ਦੂਰ ਜਾਣਾ
ਕਿਹਦੇ ਮੋਢੇ ਤੇ ਚੜ ਕੇ
ਟਾਹਣੀ ਤੋਂ ਕਚੀਆਂ ਅਮ੍ਬਿਆਂ ਲਾਹੇੰਗੀ
ਜਦ ਅਸੀਂ ਨੀ ਹੋਣਾ ਤੇਰੇ ਕੋਲ
ਕਿਹਦੇ ਸਿਰ ਦੀਆਂ ਸੋਹਾਂ ਖਾਏਂਗੀ


ਲਭਣੇ ਨਾ ਤੇਨੂੰ ਵ੍ਲੇਤਾਂ ਵਿਚ
ਇਹ ਖੇਤ ਕੁੰਜਾ ਦੀਆਂ ਡਾਰਾਂ ਨੀ
ਤੇਰੀ ਗੁਤ ਤੋਂ ਲੰਬਿਆ ਸਦਰਾਂ ਜੋ
ਦਸ ਕਿਹੜੀ ਸੂਲੀ ਚਾੜਾ ਨੀ
ਇਹ ਡਿਸ਼ ਤੂੰ ਆਪਣਾ ਮੰਨਦੀ ਏ
ਜਾਂ ਦੋਸ਼ ਲੇਖਾਂ ਦਾ ਲਾਏਂਗੀ
ਜਦ ਅਸੀਂ ਨੀ ਹੋਣਾ ਤੇਰੇ ਕੋਲ
ਕਿਹਦੇ ਸਿਰ ਦੀਆਂ ਸੋਹਾਂ ਖਾਏਂਗੀ


ਤੂੰ ਭੁਲ ਜਾਣੇ ਉਹ ਦਿਨ ਸਾਰੇ
ਜਦ ਸਾਡੇ ਨਾਲ ਮੋਜਾਂ ਕਰਦੀ ਸੈ
ਆਥਣ ਨੂੰ ਚੜ ਚੁਬਾਰੇ ਨੀ
ਸਾਨੂੰ ਨਿਤ ਇਸ਼ਾਰੇ ਕਰਦੀ ਸੈ
ਆਪਣੀ ਕਾਤਿਲ ਨਜਰਾਂ ਨਾਲ
ਦਸ ਕਿਹਦਾ ਨਿਸਾਨਾ ਲਾਏਂਗੀ
ਜਦ ਅਸੀਂ ਨੀ ਹੋਣਾ ਤੇਰੇ ਕੋਲ
ਕਿਹਦੇ ਸਿਰ ਦੀਆਂ ਸੋਹਾਂ ਖਾਏਂਗੀ


ਜਦ ਧੁਪ ਮੈਨੂੰ ਚੁਬਨੀ ਏ
ਜੁਲਫਾਂ ਦੀਆਂ ਛਾਵਾਂ ਚੇਤੇ ਆਉਣਗੀਆਂ
ਮਾਘੀ ਦੀਆਂ ਠੰਡੀਆ ਰਾਤਾਂ ਨੂੰ
ਤੇਰੀਆਂ ਹਾਵਾਂ ਚੇਤੇ ਆਉਣਗੀਆਂ
ਇਸ਼ਕੇ ਦੇ ਫਾਹੇ ਲਾਉਣ ਵਾਲੀਏ
ਕਿਹਦੇ ਗਲ ਵਿਚ ਬਾਹਾਂ ਪਾਏਂਗੀ
ਜਦ ਅਸੀਂ ਨੀ ਹੋਣਾ ਤੇਰੇ ਕੋਲ
ਕਿਹਦੇ ਸਿਰ ਦੀਆਂ ਸੋਹਾਂ ਖਾਏਂਗੀ
 

Saini Sa'aB

K00l$@!n!
ਲਭਣੇ ਨਾ ਤੇਨੂੰ ਵ੍ਲੇਤਾਂ ਵਿਚ
ਇਹ ਖੇਤ ਕੁੰਜਾ ਦੀਆਂ ਡਾਰਾਂ ਨੀ

bahut sahi likhiya veere :salut
 
Top