ਕਿਸੇ ਨੂੰ ਪਿਆਰ ਨਸ਼ਾ ਕਿਸੇ ਨੂ ਯਾਰ ਨਸ਼ਾ

ਕਿਸੇ ਨੂੰ ਪਿਆਰ ਨਸ਼ਾ ਕਿਸੇ ਨੂ ਯਾਰ ਨਸ਼ਾ
ਕਿਸੇ ਨੂੰ ਜਿੱਤ ਨਸ਼ਾ ਕਿਸੇ ਨੂੰ ਹਾਰ ਨਸ਼ਾ
ਕੁੱਝ ਖ਼ੋ ਕੇ ਵੀ ਕਈ ਮਦਹੋਸ਼ ਰਹਿੰਦੇ
ਚੱੜ ਜਾਂਦਾ ਏ ਕਿਸੇ ਨੂੰ ਕੁਝ ਪਾ ਨਸ਼ਾ

ਨਵਜਾਤ ਸੀਨੇ ਮਾਂ ਦੇ ਨਿੱਤ ਲੱਗੇ ਰਹਿੰਦੇ
ਭੁਖਿਆਂ ਰਤਾ ਵੀ ਕਦੇ ਨਾ ਉਹ ਚੁੱਪ ਬਹਿੰਦੇ
ਮਾਂ ਦਾ ਫਿਰ ਚਾੜਦਾ ਏ ਨਿਘਾ ਦੁੱਧ ਨਸ਼ਾ

ਵੱਢੇ ਹੋ ਕੇ ਉਹ ਬੜਾ ਹੀ ਛੋਰ ਪਾਉਂਦੇ
ਜਿਦਾਂ ਆਪਣੀਆਂ ਨੂੰ ਫਿਰ ਉਹ ਤੋੜ ਲਾਂਦੇ
ਹੋ ਜਾਂਦਾ ਏ ਝਿੜਕਾਂ ਦੀ ਝੰਜੋੜ ਨਸ਼ਾ

ਮਾਨਣ ਜਵਾਨੀਆ ਸਦਾ ਉਹ ਜਵਾਨ ਹੋ ਕੇ
ਬਣਕੇ ਰਹਿੰਦੇ ਨੇ ਉਹ ਬੇਹਿਸਾਬ ਹੋ ਕੇ
ਫਿਰ ਛਾਂ ਜਾਂਦਾ ਏ ਜੋਬਨ ਖੁਮਾਰ ਨਸ਼ਾ

ਉਸਤਤ ਜਮਾਨੇ ਚ’ ਬੇਸ਼ੁਮਾਰ ਹੋਈ
ਕਿਹਦੀ ਮਜਾਲ ਵੇਖੇ ਚੱਕ ਕੇ ਅੱਖ ਕੋਈ
ਉਹ ਦਿਖਾਵਨ ਦੋਲਤ ਏ ਧੰਨਦਾਰ ਨਸ਼ਾ

ਪਿੱਠ ਪਿਛੇ ਵਾਰ ਕਰਨੋ ਕਈ ਹਟਦੇ ਨਾ
ਉਮਰਾਂ ਸਾਰੀ ਉਹ ਨੇਕੀ ਕਦੇ ਖੱਟਦੇ ਨਾ
ਹਰ ਵੇਲੇ ਰਹਿੰਦਾ ਚੁਗਲੀ ਧਿਆਨ ਨਸ਼ਾ

ਫੀਮ ਡੋਡਿਆਂ ਤੇ ਪੁੱਕੀਆਂ ਨੇ ਹੈ ਮੱਤ ਮਾਰੀ
ਜੋ ਕਰਦੇ ਨੇ ਉਹਨਾਂ ਦੀ ਏ ਆਦਤ ਮਾੜੀ
ਅਖ ਚੜ ਜਾਵੇ ਹੋ ਕੇ ਸ਼ਰਾਬ ਨਸ਼ਾ
ਕਿਸੇ ਨੂੰ ਪਿਆਰ ਨਸ਼ਾ ਕਿਸੇ ਨੂ ਯਾਰ ਨਸ਼ਾ........

ਆਰ.ਬੀ.ਸੋਹਲ




 
Top