ਕਿਸੇ ਦੇ ਹੋਂਠ ਹੀ ਫ਼ਰਕੇ

KARAN

Prime VIP
ਕਿਸੇ ਦੇ ਹੋਂਠ ਹੀ ਫ਼ਰਕੇ, ਕਿਸੇ ਦਿਲ ਚੀਰ ਮੰਗੀ ਹੈ,
ਕਬੂਲੀ ਪਰ ਗਈ ਓਹੀ, ਜੋ ਧਰ ਕੇ ਧੀਰ ਮੰਗੀ ਹੈ।

ਕਿਸੇ ਨੂੰ ਸ਼ੌਂਕ ਖਿਆਲਾਂ ਦਾ. ਕੋਈ ਸ਼ੌਂਕੀ ਹਕੀਕਤ ਦਾ,
ਕਿਸੇ ਤਕਦੀਰ ਮੰਗੀ ਹੈ, ਕਿਸੇ ਤਸਵੀਰ ਮੰਗੀ ਹੈ।

ਹੈ ਚੱਲਦਾ ਕੀ ਜ਼ਮਾਨੇ ਵਿਚ, ਜ਼ਮਾਨਾ ਕਿਸ ਤਰ੍ਹਾਂ ਚੱਲਦੈ?
ਕਿਸੇ ਨੇ ਹੀਰ ਮੰਗੀ ਹੈ, ਕਿਸੇ ਨੂੰ ਹੀਰ ਮੰਗੀ ਹੈ।

ਰੂਹਾਨੀ ਰੱਜ ਤੇ ਕੱਜ ਲਈ, ਸੀ ਜਿਹੜੀ ਥਾਂ ਬਣੀ, ਓਥੋਂ,
ਕਿਸੇ ਨੇ ਖੀਰ ਮੰਗੀ ਹੈ, ਕਿਸੇ ਨੇ ਲੀਰ ਮੰਗੀ ਹੈ।

ਬਾਬਾ ਬੇਲੀ
 
Top