ਕਿਸੇ ਚੌਂਕ ਵਿੱਚ ਕਿਸੇ ਸੜਕ ਤੇ

[JUGRAJ SINGH]

Prime VIP
Staff member
ਕਿਸੇ ਚੌਂਕ ਵਿੱਚ ਕਿਸੇ ਸੜਕ ਤੇ
ਕੋਈ ਪੈਰ ਧਰੇ ਜਦ ਮੜਕ ਤੇ
ਲਾਵੇ ਨਾਕਾ ਥੋਡੀ ਬੜਕ ਤੇ
ਕਰੇ ਕਿੰਤੂ ਬੋਲਾਂ ਦੀ ਰੜਕ ਤੇ
ਉਦੋਂ ਸੀਨੇ ਵਿੱਚ ਜੋ ਉੱਠਦੈ ਮੈਂ ਉਹ ਉਬਾਲ ਹੁੰਦਾ ਹਾਂ !
ਹੱਕਾਂ ਲਈ ਲੜਦੇ ਯੋਧਿਓ ਮੈਂ ਥੋਡੇ ਨਾਲ ਹੁੰਦਾ ਹਾਂ !
ਹੱਕਾਂ ਲਈ.............................................
ਜਦ ਕਿਤੇ ਸਰਕਾਰੀ ਵਰਦੀਆਂ
ਥੋਨੂੰ ਬੇਪੱਤ ਆ ਕੇ ਕਰਦੀਆਂ
ਜਾਂ ਫਸਲ ਮਿਹਨਤ ਦੀ ਚਰਦੀਆਂ
ਤੇ ਰੀਝਾਂ ਦਿਲ ਵਿੱਚ ਮਰਦੀਆਂ
ਉਦੋਂ ਦਿਲ ਦੇ ਵਿੱਚ ਜੋ ਆਉਂਦੈ ਮੈਂ ਉਹ ਖਿਆਲ ਹੁੰਦਾ ਹਾਂ !
ਹੱਕਾਂ ਲਈ ਲੜਦੀਓ ਭੈਣੋਂ ਮੈ ਥੋਡੇ ਨਾਲ ਹੁੰਦਾ ਹਾਂ !
ਹੱਕਾਂ...................................................
ਜਦ ਰੁਲੇ ਗਲੀ ਵਿੱਚ ਪੱਗ ਕੋਈ
ਤੇ ਲੰਘੇ ਉਤੋਂ ਦੀ ਵੱਗ ਕੋਈ
ਜਦ ਲਾਵੇ ਘਰ ਨੂੰ ਅੱਗ ਕੋਈ
ਜਾਪੇ ਸ਼ਹਿਰ ਬੇਗਾਨਾ ਜੱਗ ਕੋਈ
ਤੁਸੀਂ ਹਿੱਕ ਨਾਲ ਜੋ ਘੁੱਟਦੇ ਮੈਂ ਉਹ ਬਾਲ ਹੁੰਦਾ ਹਾਂ !
ਐ ਜ਼ੁਲਮ ਸਹਿੰਦੇ ਮਜ਼ਲੂਮੋਂ ਮੈਂ ਥੋਡੇ ਨਾਲ ਹੁੰਦਾ ਹਾਂ !
ਜ਼ੁਲਮਾਂ ਨੂੰ................................................
ਤੁਸੀਂ ਤੁਰੋ ਜਦੋਂ ਤਲਵਾਰ ਲੈ
ਜਾਂ ਕਲਮ ਦਾ ਹਥਿਆਰ ਲੈ
ਦਿਸ਼ਾ ਇਤਿਹਾਸ ਤੋਂ ਹਰ ਵਾਰ ਲੈ
ਤੇ ਸੋਚ ਦੀ ਉੱਚੀ ਮੀਨਾਰ ਲੈ
ਜੋ ਥੋਡੇ ਮੁੱਖ ਤੇ ਨੱਚਦੈ ਮੈਂ ਰੰਗ ਲਾਲ ਹੁੰਦਾ ਹਾਂ !
ਐ ਅਣਖੀ ਮਰਦ ਦਲੇਰੋ ਮੈਂ ਥੋਡੇ ਨਾਲ ਹੁੰਦਾ ਹਾਂ !
ਐ ਅਣਖੀ ਮਰਦ.................................!!
 
Top