ਕਿਸਾਨ

ਬੜਾ ਚੀੜਾ ਏ ਕਿਸਾਨ ਹੱਥੀਂ-ਪੈਰੀਂ ਦਿੱਸਣ ਨਾੜਾਂ
ਕੋਈ ਰੱਖੀਂ ਨਾ ਭੁਲੇਖਾ ਏਹਨੂੰ ਜਾਣੀ ਵੀ ਨਾਂ ਮਾੜਾ

ਇਹਨਾਂ ਨਸਾਂ ਵਿੱਚੋਂ ਕੱਲ੍ਹਾ ਕੀਤੇ ਖੂਨ ਹੀ ਨਾ ਲੰਘੇ
ਹੱਥ ਮਿੱਟੀ ਨਾ ਮਿਲਾ ਕੇ ਲਗਨ ਮਿਹਨਤ ਚ' ਰੰਗੇ
ਕਿਵੇਂ ਜੇਠ ਦੀਆਂ ਧੁੱਪਾਂ ਨੂੰ ਵੀ ਪਾਈਆਂ ਏਹਨੇਂ ਮਾਰਾਂ
ਕੋਈ ਰੱਖੀਂ ਨਾ ਭੁਲੇਖਾ ਏਹਨੂੰ ਜਾਣੀ ਵੀ ਨਾਂ ਮਾੜਾ

ਤੁਰੇ ਬੌਲਾਂ ਬਰਾਬਰ ਰੋੜਿਆਂ ਦੇ ਵਾਹਣ ਵਿੱਚ
ਦਵਾਲੇ ਖੂਹ ਦੇ ਆ ਕੇ ਵੇਖੀਂ ਜਮੀਨ ਕਰੀ ਪਈ ਐ ਪਿਚ
ਜਿਨ੍ਹਾ ਲੰਮਾ ਤੇ ਕਠੋਰ ਏਹਨੇਂ ਪੈਂਡਾ ਕੱਟਿਆ ਏ
ਅੱਜ ਓਨੀਆਂ ਨੀਂ ਕਾਢਾਂ ਕਢਦੀਆਂ ਜੀਪਾਂ-ਕਾਰਾਂ
ਕੋਈ ਰੱਖੀਂ ਨਾ ਭੁਲੇਖਾ ਏਹਨੂੰ ਜਾਣੀ ਵੀ ਨਾਂ ਮਾੜਾ

ਮਾਰਿਆ ਮੜਾਸਾ ਦੇਸੀ ਦਿਲੋਂ ਗਰੀਬ ਲੱਗੇ ਝੱਲਾ
ਐਸੇ ਬੰਦਿਆਂ ਨੂੰ ਦਾਤਾ ਵੀ ਫੜਾਵੇ ਆਪ ਪੱਲਾ
ਧੂੜ-ਘੱਟੇ ਨਾਲ ਯਾਰੀ ਰੰਬੇ-ਕਹੀਆਂ ਨਾਂ ਪਿਆਰਾਂ
ਕੋਈ ਰੱਖੀਂ ਨਾ ਭੁਲੇਖਾ ਏਹਨੂੰ ਜਾਣੀ ਵੀ ਨਾਂ ਮਾੜਾ

ਤਸਵੀਰ ਅੱਜ ਦੀ ਨਿਰਮੋਹੀ ਏਹਦਾ ਦਿਲ ਤੋੜ੍ਹੀ ਜਾਂਦੀ
ਮੁੱਖ ਮੂਲਾਂ ਨਾਲੋਂ ਤੋੜ੍ਹ ਕੇ ਫੀਜੂਲਾਂ ਨਾਂ ਜੋੜ੍ਹੀ ਜਾਂਦੀ
ਕਿੱਸਾ ਉੱਤਮ ਕਿਰਸਾਨੀ ਹੈ ਬਾਬੇ ਨਾਨਕ ਦਵਾਰਾ
ਕੋਈ ਰੱਖੀਂ ਨਾ ਭੁਲੇਖਾ ਏਹਨੂੰ ਜਾਣੀ ਵੀ ਨਾਂ ਮਾੜਾ

ਬੜਾ ਚੀੜਾ ਏ ਕਿਸਾਨ ਹੱਥੀਂ-ਪੈਰੀਂ ਦਿੱਸਣ ਨਾੜਾਂ
ਕੋਈ ਰੱਖੀਂ ਨਾ ਭੁਲੇਖਾ ਏਹਨੂੰ ਜਾਣੀ ਵੀ ਨਾਂ ਮਾੜਾ

Gurjant Singh
 
Top