ਕਿਸਾਨ

Yaar Punjabi

Prime VIP
ਕਿਸਾਨ ਦੀ ਫਸਲ,ਸਖਸੀਅਤ ਅਸਲ ਤੇ
ਕਦੇ ਮਰ ਉਹਦੀ ਨਸਲ ਜਾਵੇ ਨਾ,

ਕਣਕੇ ਕਣਕੇ ਕਣਕੇ
ਮੇਰੇ ਪੁਰਖਾ ਨੇ ਮਸਾ ਸੀ ਪਰੋਏ
ਅੱਜ ਖਿੰਡ ਗਏ ਮੈਥੋ ਕਿਰਸਾਨੀ ਦੇ ਮਣਕੇ,
ਵੇਖ ਤੇਰੇ ਪੈਦਾਵਾਰ ਤੇ ਸਿਰ ਤੇ ਪੰਡ ਕਰਜੇ ਦੀ ਠਣਕੇ,
ਮੁੜ ਲਾਉਣਾ ਨੀ ਮੈ ਪਾਣੀ ਤੈਨੂੰ
ਮੁੜ ਲੰਘਣਾ ਨੀ ਇਸ ਖੇਤ ਚੋ ਹਿੱਕ ਤਣਕੇ,
ਪਹਿਲਾ ਰੋ ਰੋ ਸੰਦ ਵੇਚੇ
ਅੱਜ ਵੇਚਤੀ ਜਮੀਨ ਮੈ ਮਜਬੂਰ ਬਣਕੇ,
ਦੇਣੀ ਕੁੜੀ ਦੀ ਫੀਸ ,ਮੂੰਡੇ ਨੂੰ ਭੇਜਣਾ ਵਲੈਤ
ਕਾਸ ਮੁੜ ਸਾਡੇ ਘਰ ਵੰਗ ਖੁਸੀ ਦੀ ਛਣਕੇ
ਮਾਫ ਕਰੀ ਕਣਕੇ,ਮਾਫ ਕਰੀ ਕਣਕੇ
ਇਹ ਵੱਡੇ ਵਪਾਰੀ,ਖੇਡ ਸਰਕਾਰੀ,ਤੇ ਕਰਜੇ ਦੀ ਪੰਡ ਭਾਰੀ
ਆਮ ਕਿਸਾਨ ਨੂੰ ਮਸਲ ਜਾਵੇ ਨਾ

ਕਿਸਾਨ ਦੀ ਫਸਲ,ਸਖਸੀਅਤ ਅਸਲ ਤੇ
ਕਦੇ ਮਰ ਉਹਦੀ ਨਸਲ ਜਾਵੇ ਨਾ,
 
Top