ਕਿਵੇਂ ਲੁਕਾਵਾਂ ਹੰਝੂਆ ਨੂੰ

ਸਤਿ ਸ਼੍ਰੀ ਅਕਾਲ ਜੀ, ਅੱਜਕੱਲ ਕੁਝ ਨਵਾਂ ਤਾਂ ਲਿਖਿਆ ਨੀ ਜਾਂਦਾ !
ਸੋਚਦਾ ਕੁਝ ਪੁਰਾਣਾ ਹੀ ਲਿਖਿਆ ਸਾਂਝਾ ਕਰੀਏ !

ਕਿਵੇਂ ਲੁਕਾਵਾਂ ਹੰਝੂਆ ਨੂੰ
ਕੋਈ ਥਾਂ ਤਾਂ ਹੋਵੇ !
ਕੋਈ ਆਣ ਲੁਕਾਵੇ ਬੁਕੱਲ ਵਿਚ
ਜੇ ਆਪਣਾ ਕੋਈ ਹੋਵੇ !
ਕਲਿਆਂ ਰੋਣਾ ਚੁੱਪ ਹੋ ਜਾਣਾ
ਇਹ ਆਦਤ ਬਣ ਗਈ
ਫਿਕਰਾਂ ਦੀ ਸ਼ਿਖਰ ਦੁਪਿਹਰੀ ਵਿਚ
ਜਵਾਨੀ ਸਾਰੀ ਛਣ ਗਈ
ਮਾਣ ਤਾਂ ਹੋਵੇ ਉਸ ਤੇ
ਜੋ ਮੇਰੇ ਲਈ ਰੋਵੇ !
ਕਿਵੇਂ ਲੁਕਾਵਾਂ ਹੰਝੂਆ ਨੂੰ
ਕੋਈ ਥਾਂ ਤਾਂ ਹੋਵੇ !
ਖਬਰੇ ਇਹ ਦਿਲ ਮੇਰੇ ਨੂੰ
ਦਰਦ ਸਹਿਣਾ ਚੰਗਾ ਕਿਉ ਲਗਦਾ
ਸੁੱਟ ਕੇ ਆਨਾ ਛਪਰੀ ਵਿਚ
ਫਿਰੇ ਗੰਗਾ ਚੋ ਲਭਦਾ
ਖੋ ਜਾਵੇ ਕੁੱਲ ਦੁਨੀਆ
ਪਰ ਮਾਂ ਨਾ ਖੋਵੈ !
ਕਿਵੇਂ ਲੁਕਾਵਾਂ ਹੰਝੂਆ ਨੂੰ
ਕੋਈ ਥਾਂ ਤਾਂ ਹੋਵੇ !
ਦਿਨ ਤੇ ਰਾਤ ਵਿਚ ਹੁਣ
ਕੋਈ ਫਰਕ ਨਾ ਜਾਪੇ
ਆਪੇ ਕਰਾਂ ਜਖਮ ਦਿਲ ਤੇ
ਮਲਹਮ ਲਾਵਾ ਆਪੇ
ਕੋਈ ਕਰੇ ਦਵਾ ਦਾਰੂ
ਖੂਨ ਜਿਗਰ ਦਾ ਚੋਵੇ !
ਕੋਈ ਕਰੇ ਦਵਾ ਦਾਰੂ
ਖੂਨ ਜਿਗਰ ਦਾ ਚੋਵੇ !
 

JUGGY D

BACK TO BASIC
"ਖੋ ਜਾਵੇ ਕੁੱਲ ਦੁਨੀਆ ਪਰ ਮਾਂ ਨਾ ਖੋਵੈ !
ਕਿਵੇਂ ਲੁਕਾਵਾਂ ਹੰਝੂਆ ਨੂੰ ਕੋਈ ਥਾਂ ਤਾਂ ਹੋਵੇ !"


ਬਹੁਤ ਵਧਿਆ ਲਿਖਿਆ ਵੀਰੇ :jaffi

ਪਰ ਵੀਰ ਕੀ ਗੱਲ ਹੋਗੀ?? ਉਦਾਸ- ਉਦਾਸ ਕਿਓ ਰਹਿੰਦਾ???
 
"ਖੋ ਜਾਵੇ ਕੁੱਲ ਦੁਨੀਆ ਪਰ ਮਾਂ ਨਾ ਖੋਵੈ !
ਕਿਵੇਂ ਲੁਕਾਵਾਂ ਹੰਝੂਆ ਨੂੰ ਕੋਈ ਥਾਂ ਤਾਂ ਹੋਵੇ !"


ਬਹੁਤ ਵਧਿਆ ਲਿਖਿਆ ਵੀਰੇ :jaffi

ਪਰ ਵੀਰ ਕੀ ਗੱਲ ਹੋਗੀ?? ਉਦਾਸ- ਉਦਾਸ ਕਿਓ ਰਹਿੰਦਾ???

ਇਹ ਭੇਤ ਤਾਂ ਮੈਂ ਵ ਨਹੀ ਜਾਣਦਾ ! :d
 
Top