ਕਿਰਤੀ ਦੀਏ ਕੁੱਲੀਏ

rkorpal

Elite
ਕੱਖਾਂ ਦੀਏ ਕੁੱਲੀਏ ਮਿਨਾਰ ਬਣ ਜਾਏਗੀ,
ਪੈਰਾਂ ਦੀਏ ਮਿੱਟੀਏ ਪਹਾੜ ਬਣ ਜਾਏਗੀ;
ਆਪਣੀ ਕਮਾਈ ਸਾਂਭ ਰੱਖ ਨੀ ,,
ਕਿਰਤੀ ਦੀਏ ਕੁੱਲੀਏ , ਲੱਖ ਲੱਖ ਦਾ ਏ ਤੇਰਾ ਕੱਖ ਨੀ
ਨੀ ਉੱਠ ਤੇਰੇ ਵਾਰਿਸਾਂ ਦਾ ਆ ਗਿਆ ਜਮਾਨਾ ਨੀ ,
ਪੌਣਾਂ ਵਿੱਚ ਗੂੰਜਿਆ ਆਜਾਦੀ ਦਾ ਤਰਾਨਾ ਨੀ,
ਲੋਕਾਂ ਚੁੱਕੇ ਹਥਿਆਰ ਦੇਖ ਬੰਨ ਕੇ ਕਤਾਰ,
ਤੂੰ ਵੀ ਮੇਲ ਅੰਬਰਾਂ ਦੇ ਨਾਲ ਅੱਖ ਨੀ,,,,
ਕਿਰਤੀ ਦੀਏ ਕੁੱਲੀਏ , ਲੱਖ ਲੱਖ ਦਾ ਏ ਤੇਰਾ ਕੱਖ ਨੀ
ਕਿਰਤੀ ਦੀਏ ਕੁੱਲੀਏ ,.............
 
Top