ਕਿਉਂ ਨੋਟਾਂ ਤੇ ਮੰਗਦੇ ਓ ਤਸਵੀਰ ਭਗਤ ਸਿੰਘ ਦੀ

ਕਿਉਂ ਨੋਟਾਂ ਤੇ ਮੰਗਦੇ ਓ ਤਸਵੀਰ ਭਗਤ ਸਿੰਘ ਦੀ,
ਇਜ਼ਤ ਕਿਓਂ ਘਟਾਉਂਦੇ ਓ ਮੇਰੇ ਵੀਰ ਭਗਤ ਸਿੰਘ ਦੀ,
ਓ ਕਾਹਤੋਂ ਹੀਰਾ ਇਹ ਤੁਸੀਂ ਮਿੱਟੀ ਚ ਮਿਲਾਉਣਾ,
ਇਹ ਨੋਟ ਨੱਚਦੇ ਲੋਕਾਂ ਦੇ ਪੈਰਾਂ ਥੱਲੇ ਆਉਣਾ.....
ਇਹ ਫੋਕੀਆਂ ਨਾ ਗੱਲਾਂ ਗਾਇਕੋ ਵਾਰ-ਵਾਰ ਮਾਰੋ,
ਫੋਟੋ ਨੋਟਾਂ ਤੇ ਨਾ ਮੰਗੋ ਫੋਟੋ ਦਿਲ ਚ ਉਤਾਰੋ,
ਨਾ ਆਪਣਾ ਬਨਾਉਣ ਲਈ ਇਹ ਛੱਡੋ ਰੌਲਾ ਪਾਉਣਾ.
ਇਹ ਨੋਟ ਨੱਚਦੇ ਲੋਕਾਂ ਦੇ ਪੈਰਾਂ ਥੱਲੇ ਆਉਣਾ.....
 
Top