ਕਾਫ਼ੀ ਬੁਲ੍ਹੇ ਸ਼ਾਹ

ਰਾਤੀਂ ਜਾਗੇਂ ਕਰੇਂ ਇਬਾਦਤ
ਰਾਤੀਂ ਜਾਗਣ ਕੁੱਤੇ
ਤੈਥੋਂ ੳਤੇ
ਭੋਂਕਣੋਂ ਬੰਦ ਮੂਲ ਨਾ ਹੁੰਦੇ
ਜਾ ਰੜੀ ਤੇ ਸੁੱਤੇ
ਤੈਥੋਂ ਉੱਤੇ
ਖ਼ਸਮ ਆਪਣੇ ਦਾ ਦਰ ਨਾ ਛੱਡਦੇ
ਭਾਂਵੇਂ ਵੱਜਣ ਜੁੱਤੇ
ਤੈਥੋਂ ਉੱਤੇ
ਬੁਲ੍ਹੇ ਸ਼ਾਹ ਕੋਈ ਰਖ਼ਤ ਵਿਹਾਜ ਲੈ
ਬਾਜ਼ੀ ਲੈ ਗਏ ਕੁੱਤੇ
ਤੈਥੋਂ ਉੱਤੇ

ਸ਼ਬਦ ਅਰਥ:
ਰੜੀ: ਖੁੱਲਾ ਮੈਦਾਨ
ਖ਼ਸਮ: ਮਾਲਿਕ
ਰਖ਼ਤ; ਸਾਮਾਨ
ਵਿਹਾਜ: ਖ਼ਰੀਦਣਾ



 
Top