ਕਾਹਤੋਂ ਬਾਬੇ ਅਜੱਕਲ ਰਖਦੇ ਨਾ ਦਾੜ੍ਹੀਆਂ

ਹਰ ਕੋਈ ਹੀਰੋ ਬਣਨਾ ਚਾਹੁੰਦਾ,
ਸੱਚ ਮੰਨੇ ਜੋ TV ਤੇ ਆਉਂਦਾ,
ਤਾਹੀਓਂ ਫ਼ੋਕੀ ਟੋਹਰ ਵਿਖਾਉੰਦਾ,
ਚੰਗੀਆਂ ਭਲੀਆਂ ਸੂਰਤਾਂ ਵਿਗਾੜੀਆਂ
ਕਾਹਤੋਂ ਬਾਬੇ ਅਜੱਕਲ ਰਖਦੇ ਨਾ ਦਾੜ੍ਹੀਆਂ

ਓਹ ਬਾਬੇ ਜੋ ਭੰਗੜਾ ਪਾਉਂਦੇ,
ਮੈਨੂੰ ਕਿਤੇ ਨਜ਼ਰ ਨਾ ਆਉਂਦੇ,
ਬਾਬੇ ਵਾਲਾਂ ਨੂੰ ਵਸਮਾ ਲਾਉਂਦੇ,
ਜੱਗ ਹੱਸੇ ਮਾਰੇ ਨਾਲੇ ਤਾੜ੍ਹੀਆਂ
ਕਾਹਤੋਂ ਬਾਬੇ ਅਜੱਕਲ ਰਖਦੇ ਨਾ ਦਾੜ੍ਹੀਆਂ
ਸੋਚੋ ਕਾਕੇ ਕਾਹਤੋਂ ਰਖਦੇ ਨਾ ਦਾੜ੍ਹੀਆਂ

ਯਾਰੋ ਜਾਂਦੇ ਵਿਰਸੇ ਨੂੰ ਬਚਾਓ,
ਰਿਵਾਇਤਾਂ ਬੱਚਿਆਂ ਨੂੰ ਸਮਝਾਓ,
ਮੋਹ ਸਿਖੀ ਤੇ ਬੋਲੀ ਨਾਲ ਪਾਓ,
ਦੱਸੋ ਕਿਸ ਮੁੱਲ ਸੀ ਲਈਆਂ ਸਰਦਾਰੀਆਂ
ਸੋਚੋ ਬਾਬੇ ਕਾਹਤੋਂ ਰਖਦੇ ਨਾ ਦਾੜ੍ਹੀਆਂ
ਸੋਚੋ ਕਾਕੇ ਕਾਹਤੋਂ ਰਖਦੇ ਨਾ ਦਾੜ੍ਹੀਆਂ

---------------------------------------------------------------------------------------------------
Etho ese swaal de jawaab ch likhea hai.... umeed hai pasand kronge...........
---------------------------------------------------------------------------------------------------

ਮੁੰਡਾ ਕੰਨੀ ਮੁੰਦਰਾਂ ਪਾਵੇ,
ਅੱਧੀ ਰਾਤ ਪਈ ਘਰ ਆਵੇ,
ਦਾੜ੍ਹੀ ਬਾਪੂ ਦੀ ਨੂੰ ਹਥ ਪਾਵੇ,
ਕੱਡੇ ਗਾਲਾਂ ਨਾਲੇ ਭਾਰੀਆਂ
ਤਾਹੀਓਂ ਬਾਬੇ ਅਜੱਕਲ ਰਖਦੇ ਨਾ ਦਾੜ੍ਹੀਆਂ

ਮੁੰਡੇ ਸੋਹਣੇ ਵੀ ਬੜੇ ਨੇ,
ਬਣ ਠਣ ਮੋੜ੍ਹਾਂ ਤੇ ਖੜ੍ਹੇ ਨੇ,
ਚੰਗੇ ਸਕੂਲਾਂ ਚ ਪੜ੍ਹੇ ਨੇ,
ਪਰ ਕਰਤੂਤਾਂ ਸਭੇ ਮਾੜ੍ਹੀਆਂ
ਤਾਹੀਓਂ ਬਾਬੇ ਅਜੱਕਲ ਰਖਦੇ ਨਾ ਦਾੜ੍ਹੀਆਂ

ਆਹ ਫ਼ੈਸ਼ਨ ਨੇ ਪੱਟ ਕੇ ਖਾਇਆ
ਲਿਬਾਸ ਜਮਾ ਹੀ ਮੁੱਕਣ ਨੂੰ ਆਇਆ
ਕੁੜੀ ਨੇ ਬਾਲਾਂ ਦਾ ਪਫ਼ ਬਣਾਇਆ
ਨਾ ਸਿਰ ਤੇ ਚੁੰਨੀ ਫ਼ੁਲਕਾਰੀਆਂ
ਤਾਹੀਓਂ ਬਾਬੇ ਅਜੱਕਲ ਰਖਦੇ ਨਾ ਦਾੜ੍ਹੀਆਂ

ਪੋਤਾ ਹੋਰ ਵੀ ਮੂਹਰੇ ਰਹਿੰਦਾ
ਬਾਪੂ ਨੂੰ Hi HI ਜਿਹੀ ਕਹਿੰਦਾ
ਬਾਪੂ ਦੇ ਕਖ ਪੱਲੇ ਨਹੀਂ ਪੈਂਦਾ
ਪੋਤਾ ਨਾ ਜਾਣੇ ਬਾਤਾਂ ਪੰਜਾਬੀ ਚ ਉਚਾਰੀਆਂ
ਤਾਹੀਓਂ ਬਾਬੇ ਅਜੱਕਲ ਰਖਦੇ ਨਾ ਦਾੜ੍ਹੀਆਂ

---------------------------------------------------------------------------------------------------
Hun ant vich kuch ohi gallan jo har koi kehnda hai....................
---------------------------------------------------------------------------------------------------

ਬਾਬਿਓ ਸੁਣ ਲਓ ਤੁਸੀਂ ਅਰਜ਼ੋਈ
ਤੁਹਾਡੇ ਬਿਨਾ ਟੋਹਰ ਪੰਜਾਬ ਦੀ ਨਾ ਕੋਈ
ਫ਼ੜ੍ਹੋ ਹਥੀ ਖੁੰਡਾ ਤੇ ਲੈ ਲਓ ਲੋਈ
ਪੱਗ ਬੰਨ੍ਹ ਕੇ ਖਿਚੋ ਸਥਾਂ ਵਲ ਤਿਆਰੀਆਂ
ਕੁੰਢੀ ਕਰੋ ਮੁਛ ਨਾਲੇ ਰਖੋ ਤੁਸੀ ਦਾਰ੍ਹੀਆਂ.

ਗੱਲਾ ਓਹੀਓ ਮੁੜ੍ਹ ਮੁੜ੍ਹ ਕਹਿੰਦਾ
ਬਸ ਇੱਕ ਹੀ ਡਰ ਜਿਹਾ ਰਹਿੰਦਾ
ਭੁੱਲ ਨਾ ਜਾਈਏ ਚਾਦਰਾ ਲਹਿੰਗਾ
"ਢੀੰਡਸਾ" ਕਰੇ ਗੱਲਾਂ ਕੋਰੀਆਂ ਕਰਾਰੀਆਂ
ਸਾਂਭੋ ਮਿੱਤਰੋ ਬਈ ਸਾਂਭੋ ਸਾਂਭੋ ਸਰਦਾਰੀਆਂ|
writer: manpreet .
 
Top