ਕਾਲਾ ਕੋਇਲਾ

ਉਹਦੇ ਨਾਲ ਜੁਡ਼
ਉਹਦਾ ਰੂਪ, ਅਖਵਾਉਣਾ ਮੰਨਜ਼ੂਰ ਮੈਨੂੰ
ਆਪਣੀ ਹਸਤੀ ਭੁੱਲ ਜਾਂ
ਜਦੋਂ ਉਹ ਮੇਰੇ ਕੋਲ ਆਵੇ
ਮੇਰੀ ਆਪਣੀ ਪਹਿਚਾਣ
ਗਵਾਉਣਾ ਮੰਨਜ਼ੂਰ ਮੈਨੂੰ

ਜਦੋਂ ਉਹ ਰੁੱਸੇ
ਉਹਦੇ ਬਿਨਾ, ਦਿਸੇ ਹਸਦ ਹਜ਼ੂਰ ਮੈਨੂੰ
ਮੈਂ ਆਪੇ ਬੁਝ ਜਾਂ
ਜਦੋਂ ਉਹ ਦੂਰ ਜਾਵੇ
ਕਿਉਂ ਇਸ ਹਸਤੀ ਦਾ
ਐਨਾ ਰਿਹਾ ਗ਼ਰੂਰ ਮੈਨੂੰ

ਇਹ ਤੇਰਾ ਆਬਿਦ
ਅੰਗ ਆਪਣੇ ਲਾ, ਕਰ ਮਸ਼ਕੂਰ ਮੈਨੂੰ
ਤੇਰੇ ਲਡ਼ ਲੱਗ
ਮੇਰਾ ਰੂਪ ਖਿਲ ਜਾਵੇ
ਕਾਲਾ ਕੋਇਲਾ ਨਹੀਂ
ਅਖਵਾਉਣਾ ਮੰਨਜ਼ੂਰ ਮੈਨੂੰ
 
Top