ਕਾਰਨਾਮੇ

ਦੇਖੀਂ ਸਿਰ ਫੜ੍ਹ ਬਹਿਣਾ, ਕੋਲੇ ਸਮਾਂ ਨਹੀਓਂ ਰਹਿਣਾ
ਪਿੱਛੋਂ ਪਛਤਾਇਆਂ ਵੀ, ਇਹ ਸੋਚਾਂ ਡੰਗਦੀਆਂ ਨੇਂ
ਕਾਰਨਾਮੇ ਕੀਤੇ ਜੇਹੜੇ, ਜ਼ਿੰਦਗੀ ਚ' ਕਾਲੇ
ਕੱਲੇ-ਕੱਲੇ ਦਾ ਹਿਸਾਬ, ਉੱਤੋਂ ਮੰਗਦੀਆਂ ਨੇਂ
ਪਿੱਛੇ ਲੱਗੀ ਲਗਾਈ ਜਾਨਾ, ਬੇਅਸਰ ਖੁਰਾਕ ਖਾਈ ਜਾਨਾ
ਢਲੂ ਜੋਬਨ ਪਤਾ ਲੱਗੂ, ਅਜੇ ਰੀਝਾਂ ਖੰਘਦੀਆਂ ਨੇਂ
ਵਾਪਸੀ ਨਾ ਹੋਵੇ ਛੇਤੀ, ਰਹਿੰਦੀ-ਖੂੰਹਦੀ ਵੀ ਜਾਏ ਖੇਤੀ
ਗੇਤੀਆਂ ਜੋ ਪਾਈ ਬੈਠਾ, ਨਾ ਰੇਆਂ ਢੰਗਦੀਆਂ ਨੇਂ
ਕੋਮਲ ਉੱਡਿਆ ਅਸਮਾਨੀਂ, ਭੁੱਲ ਰਹਿੰਦੀ ਜਿੰਦਗਾਨੀ
ਡੋਰ ਵੀ ਮੁੱਕ ਜੇ ਪਤੰਗਾ, ਕੰਡਿਆਲੀ ਥੋਰੇ ਟੰਗਦੀਆਂ ਨੇਂ
ਧਾਂਕ ਬੜੀ ਸੀ ਜਮਾਈ, ਪਿੱਛੇ ਲੱਗੀ ਫਿਰੇ ਲੁਕਾਈ
ਵੇਲਾ ਆਇਆ ਤੇ ਨਿੰਦਣ ਕਹਿ, ਨਿਸ਼ਾਨੀਆਂ ਨੰਗਦੀਆਂ ਨੇਂ
ਗੁਰਜੰਟ ਪੈਰ ਤੇ ਪਸਾਰ, ਪਹਿਲਾਂ ਭਵਿੱਖ ਤੇ ਝਾਤੀ ਮਾਰ
ਜਿੰਦ ਸਿਖਾਉਂਦੀ ਸਿੱਖ ਲੈ, ਚੋਜਾਂ ਬਹੁਤ ਰੰਗਦੀਆਂ ਨੇਂ
 
Top