ਕਾਫੀ ਊਣਾ ਅਜੇ ਭਰਨੋਂ

ਪਾਣੀ ਇਖਲਾਕ ਨੂੰ ਮੈਂ ਪਾਵਾਂ, ਕਿ ਕਰਾਂ ਕੋਈ ਭੁੱਲ ਸਜਣ
ਕਾਫੀ ਊਣਾ ਅਜੇ ਭਰਨੋਂ, ਪਹਿਲਾਂ ਹੀ ਜਾਊ ਡੁੱਲ੍ਹ ਸਜਣ
ਨਾਂ ਤੇਹ ਕਰ ਬਹੁਤਾ ਮੇਰਾ, ਵੇ ਬਨ੍ਹ ਕੂਲਾ ਫੁੱਲ ਸਜਣ
ਨੇਂ ਕੰਡੇ ਜਿਆਦਾ ਮੈਨੂੰ, ਤੇ ਬੜਾ ਘੱਟ ਹੈ ਮੇਰਾ ਮੁੱਲ ਸਜਣ
ਸਮੇਟੀ ਰੱਖ ਕੋਮਲ ਪੱਤੀਆਂ ਨੂੰ, ਵੇ ਤੂੰ ਅਜੇ ਬਹਾਰਾਂ ਲਈ
ਥੋੜਾ ਸਬਰ ਵੀ ਹੁੰਦਾ ਚੰਗਾ, ਸਮੇਂ ਸਿਰ ਮਾਣੇ ਪਿਆਰਾਂ ਲਈ
ਕਿਓਂ ਯਾਦ ਮੇਰੀ ਦੇ ਰਹੀ, ਤੇਰੀ ਯਾਦ ਨੂੰ ਪੂਰੀ ਖੁੱਲ੍ਹ ਸਜਣ
ਸ਼ਾਇਦ ਭੁੱਲਣ ਲਈ ਦੁਬਾਰਾ ਆਉਣਾ ਪੈਣਾ ਗੁਰਜੰਟ, ਨਹੀਂ ਹੋਣੀ ਇਹ ਅਨਹੋਣੀ ਇਸੇ ਕੁੱਲ ਸਜਣ
 
Top