UNP

ਕਾਫ਼ਰ ਦਿਲ

Go Back   UNP > Poetry > Punjabi Poetry

UNP Register

 

 
Old 14-Jul-2011
punjabi.munda28
 
Post ਕਾਫ਼ਰ ਦਿਲ

ਇਸ ਕਾਫ਼ਰ ਦਿਲ ਨੂੰ ਮੈਂ ਕਿਥੋਂ ਸੂਲੀ ਚੜ੍ਹਾ ਦਿਆਂ,
ਜੋ ਕਰਦਾ ਏ ਇਨਸਾਫ਼ ਦੀ ਗੱਲ, ਕਿਥੋਂ ਮਰਾ ਦਿਆਂ,
ਏਹ ਜਜ਼ਬਾ ਏ ਦਿਲ ਦੇ ਅੰਦਰ, ਲੁਕਿਆਂ ਲੁਕਦਾ ਨਾ,
ਦਸ ਕਿਥੋਂ ਮੈਂ ਲਿਆ ਜ਼ਹਿਰ ਝੂਠ ਦਾ, ਇਹਨੂੰ ਪਿਲਾ ਦਿਆਂ।
ਮੇਰੇ ਵਰਗੇ ਨੇ ਸ਼ਾਇਦ ਲੱਖਾਂ, ਇਹਨੂੰ ਸਮਝ ਹੈ,
ਇਹ ਮਰਦਾ ਨੀ ਜਲਦੀ, ਇਹਨੂੰ ਆਪਣੀ ਕਦਰ ਹੈ।
ਮਰ-ਮਰ ਕੇ ਜੀਣ ਦੀ ਇਹਨੂੰ ਕਿਥੋਂ ਆਦਤ ਪੈ ਜਾਵੇ,
ਇਹ ਪਲ-ਪਲ ਦੀ ਮੌਤ ਕਿਥੋਂ ਇਹਨੂੰ ਲਿਆ ਦਿਆਂ।
ਮੇਰੇ ਸੱਚ ਬੋਲਣ ਦਾ ਅਫ਼ਸੋਸ ਹੈ ਸ਼ਾਇਦ ਦੁਨੀਆਂ ਨੂੰ,
ਮੈਂ ਹਨ੍ਹੇਰਿਆਂ ਨੂੰ ਆਪਣੀ ਜ਼ਿੰਦਗੀ ਚੋਂ, ਕਿਥੋਂ ਭਜਾ ਦਿਆਂ।

 
Old 14-Jul-2011
JUGGY D
 
Re: ਕਾਫ਼ਰ ਦਿਲ

ਮੇਰੇ ਸੱਚ ਬੋਲਣ ਦਾ ਅਫ਼ਸੋਸ ਹੈ ਸ਼ਾਇਦ ਦੁਨੀਆਂ ਨੂੰ,ਸਹੀ ਗੱਲ ਆ ਵੀਰੇ ਅੱਜ ਦੇ ਸਮੇ ਵਿਚ ਸਚ ਦੀ ਕਿਸੇ ਨੂੰ ਵੀ ਕਦਰ ਨਹੀ.. ਸਚ ਸੁਣ ਤੁਹਾਡੇ ਤੋ ਮੂਹ ਮੋੜ ਲੇਂਦੇ ਆ ..!! ਕੋਈ ਕਦਰ ਨਹੀ ਕਰਦਾ ਅੱਜ ਸਚ ਦੀ

 
Old 15-Jul-2011
punjabi.munda28
 
Re: ਕਾਫ਼ਰ ਦਿਲ

hanji veere eh tan sahi gal a...

 
Old 02-Mar-2012
lionpowar
 
Re: ਕਾਫ਼ਰ ਦਿਲ

nice aa veer...

Post New Thread  Reply

« Maape | Par tu Naa Samjh Saki »
X
Quick Register
User Name:
Email:
Human Verification


UNP