ਕਾਇਆ

ਰਿਵਾਜ਼ ਪਲਟ ਕਾਇਆ ਕੀਤੀ ਹੈ ਰਿਵਾਜੋਂ ਬਾਹਰ,
ਕੀ ਦੱਸਾਂ ਦਸਤੂਰ ਬਾਰੇ ਇਓਂ ਜਾਪੇ ਨਹੀਂ ਲਾਉਣਾ ਪਾਰ,
ਰਾਹ ਵੀ ਮੰਦੜੇ, ਚਾਅ ਵੀ ਮੰਦੜੇ ਦੁਖ-ਤਕਲੀਫਾਂ ਸਾਂਝੀਆਂ ਨਹੀਂ,
ਫਿਰ ਵੀ ਜਗਤ ਕਹਿੰਦਾ ਫਿਰੇ ਇੰਝ ਹੀ ਬਦਲਨੀਏ ਸਰਕਾਰ......

ਹਰ ਵਕਤ ਘਿਨੌਣੀਆਂ ਰਮਜਾਂ ਨੇਂ ਮੇਰਾ ਮੰਨ ਬਦਲ ਕੇ ਰੱਖ ਦਿੱਤਾ,
ਕਦ ਤੋਂ ਵੜ੍ਹ ਗਈ ਇਹ ਲਾਭ-ਹਾਨੀ ਤੇ ਕਦ ਤੋਂ ਸ਼ੁਰੂ ਹੋਇਆ ਕਿੱਤਾ,
ਇਹ ਕਦ ਤੋਂ ਸੋਚਾਂ ਫਾਇਦਾ ਹੀ, ਉਸ ਪਲ ਦਾ ਨਹੀਂ ਵਿਚਾਰ ਕਦੇ,
ਏਹਨੂੰ ਬਦਲਨਾ ਤੇ ਨਾਮੁਨਕਿਨ ਜਿਹਾ, ਹਰ ਗੱਲੋਂ ਸੋਚਾਂ ਗੁਣਕਾਰੀ ਸਿੱਟਾ......

ਤੂੰ ਦਿੱਤੀਆਂ ਤੇਰੀਆਂ ਲਿਖ ਲਈਆਂ ਜਦ ਜੱਗ ਸਾਹਮਣੇ ਜਾਣੀਆਂ ਨੇਂ,
ਕਿਸੇ ਖੁਸ਼ ਹੋਣਾ ਕਿਸੇ ਵਾਹ ਕਹਿਣਾ ਬੱਸ ਏਦਾਂ ਦੀਆਂ ਕਹਾਣੀਆਂ ਨੇਂ,
ਦੌਲਤ-ਸ਼ੌਹਰਤ-ਵਸਤਾਂ ਅਨੋਖੇ ਨੇਂ ਸਭ ਕਿਓਂ ਹਰ ਸ਼ੈ ਪੜਚੋਲਾਂ,
ਅਜੇ ਕਿੰਨਾ ਕੁ ਵਕਤ ਹੈ ਦੱਸ ਤੇ ਕਦੋਂ ਇਹ ਲਾਲਸਾਵਾਂ ਘਟਾਣੀਆਂ ਨੇਂ......

Gurjant Sandhu
 
Top