ਕਹਾਉਣ ਨੂੰ ਸਭ ਸਰਦਾਰ ਕਹਾਉਦੇ

Saini Sa'aB

K00l$@!n!
ਅਸੀ ਜਾਣਦੇ ਆਪਣੀ ਪੱਗ ਬਾਰੇ,
ਭਾਂਵੇ ਜਾਣ ਬੁੱਝ ਕੇ ਵਾਲ ਕਟਾਈ ਜਾਂਦੇ।

ਕਹਾਉਣ ਨੂੰ ਸਭ ਸਰਦਾਰ ਕਹਾਉਦੇ,
ਭਾਂਵੇ ਸਿਂਘ ਨਾਮਾ ਨਾਲੋ ਹਟਾਈ ਜਾਂਦੇ

ਦੂਜੇ ਦੀ ਪੱਗ ਦੇਖ ਕਹਿਣ ਬੱਲੇ,
ਭਾਂਵੇ ਆਪਣੇ ਵਾਲਾ 'ਚ ਹੱਥ ਘੁਮਾਈ ਜਾਂਦੇ।

ਕੁੜੀਆਂ ਕਹਿਣ ਮੁੰਡੇ ਕਲੀਨਸ਼ੇਵ ਚਾਹੀਦੇ,
ਭਾਂਵੇ ਸਰਦਾਰ ਉਹਨਾਂ ਲਈ ਜਾਨ ਲੁਟਾਈ ਜਾਂਦੇ।

ਜਾਨ ਤੱਲੀ ਤੇ ਆਪਣੀ ਟਿਕਾਣ ਵਾਲੇ,
ਭਾਂਵੇ ਪੱਗ ਬਨਣ ਤੋਂ ਅੱਜ ਘਬਰਾਈ ਜਾਂਦੇ।

ਵਾਸਤਾ ਕੰਮਾ ਦਾ ਵਿਦੇਸ਼ਾ ਦਾ ਕੋਈ ਪਾਵੇ,
ਭਾਂਵੇ ਕਈ ਹਰ ਥਾਂ ਕੇਸਾ ਸਵਾਸਾ ਸੰਗ ਨਿਭਾਈ ਜਾਂਦੇ।

ਪਤਾ ਸਾਨੂੰ ਲੱਖਾ ਚੋ ਸਿਂਘ ਪਛਾਣ ਹੁੰਦੇ
ਭਾਂਵੇ ਕਿੱਦਾ...?
ਆਪਣੇ ਜਹਨ ਚੋ ਭੁਲਾਈ ਜਾਂਦੇ।

ਪਹਿਲੀ ਪੌਡ੍ਹੀ ਸਿੱਖੀ ਦੀ ਕੇਸ ਰੱਖੀਏ,
ਭਾਂਵੇ ਲੱਖ ਗੁਰੂ ਪ੍ਤੀ ਵਿਸ਼ਵਾਸ਼ ਦਿਖਾਈ ਜਾਂਦੇ।

ਸੁਣ ਕੇ ਅਣ ਸੁਣੀ ਕੋਈ ਕਰੇ,
ਭਾਂਵੇ ਅਸੀ ਆਪਣਾ ਫਰਜ ਨਿਭਾਈ ਜਾਂਦੇ।
 
Top