ਕਵੀਤਾ ਮੇਰੀ ਖੁਸ ਗਈ ਏ।

ਕਿਨੇ ਵਰਕੇ ਪਾੜ ਲਏ ਨੇ,
ਅੱਖਰ ਸਿਨੇ ਸਾੜ ਲਏ ਨੇ,
ਥੱਕੀ ਹਾਰੀ ਕੱਲਮ ਪਈ ਏ,
ਰੁਸ ਕੇ ਅੱਖਰਾਂ ਨਾਲ ਗਈ ਏ,
ਕਵੀਤਾ ਮੇਰੀ ਖੁਸ ਗਈ ਏ।
ਕਵੀਤਾ ਮੇਰੀ ਖੁਸ ਗਈ ਏ।

ਕਿੱਥੇ ਗਈ ਤੂੰ ਦਿਲ ਦੀ ਪੀੜੇ,
ਬਾਜ਼ ਤੇਰੇ ਸਭ ਰਸਤੇ ਭੀੜੇ,
ਸੁੱਤੇ ਪਏ ਨੇ ਹਿਜਰ ਦੇ ਕੀੜੇ,
ਟੁਟਣ ਲਗੇ ਸਬਰ ਦੇ ਬੀੜੇ,
ਕਰਕੇ ਚਕਣਾ ਚੂਰ ਗਈ ਏ
ਕਵੀਤਾ ਮੇਰੀ ਖੁਸ ਗਈ ਏ।
ਕਵੀਤਾ ਮੇਰੀ ਖੁਸ ਗਈ ਏ।

ਘਲੀਂ ਉਹਨੂੰ ਮੇਰੇ ਦਰ ਤੇ,
ਪੀੜ ਆਵੇ ਜੋ ਤੇਰੇ ਦਰ ਤੇ,
ਦਸੀ ਉਹਨੂੰ ਮੇਰੇ ਚਰਚੇ,
ਸੁਨੇ ਪਏ ਨੇ ਮੇਰੇ ਵਰਕੇ,
ਕਲਮ ਮੇਰੀ ਬੇਜਾਨ ਪਈ ਏ
ਕਵੀਤਾ ਮੇਰੀ ਖੁਸ ਗਈ ਏ।
ਕਵੀਤਾ ਮੇਰੀ ਖੁਸ ਗਈ ਏ।

ਖਿਚ ਦੀ ਮੈਨੂੰ ਲੋਰ ਪਈ ਏ,
ਬੋਤਲ ਲਾਉਂਦੀ ਜੋਰ ਪਈ ਏ,
ਆਖਿਰ ਸੌਂਹ ਮੈ ਤੋੜ ਲਈ ਏ,
ਦਾਰੂ ਹਿੱਕ ਨਾ ਜੋੜ ਲਈ ਏ,
ਕੈਸੀ ਹੁਣ ਏ ਲੋਰ ਚੜੀ ਏ,
ਹੁਣ ਕਵੀਤਾ ਵੀ ਭੁੱਲ ਗਈ ਏ,
ਅੱਖਰਾਂ ਤੇ ਦਾਰੂ ਡੁੱਲ ਗਈ ਏ,
ਕਵੀਤਾ ਮੇਰੀ ਖੁਸ ਗਈ ਏ।
 
Top