ਕਲਮਾਂ

Arun Bhardwaj

-->> Rule-Breaker <<--
ਕੋਈ ਕਲਮ ਸੱਚ ਲਈ ਉਠਾਓ ਕਲਮਾਂ ਵਾਲਿਓ...
ਲਿਖ ਲਿਖਤਾਂ ਸਭ ਨੁੰ ਉਠਾਓ ਕਲਮਾਂ ਵਾਲਿਓ....

ਲਿਖੋ ਕੁਝ ਏਸਾ ਇਹ ਕੜਵਾਹਟ ਪਿਆਰ ਬਣੇ
ਵੇ ਮਲਮਾਂ ਦੀ ਸਿਆਹੀ ਲਗਾਓ ਕਲਮਾਂ ਵਾਲਿਓ...
.
ਅੰਧਕਾਰ ਦੇ ਨਸ਼ੀਲੇ ਨਸ਼ੇ ਚ ਸਭ ਸੁੱਤੇ ਨੇ ਇਹ
ਵੇ ਸੁੱਤੀ ਹੋਈ ਕੌਮ ਨੂੰ ਜਗਾਓ ਕਲਮਾਂ ਵਾਲਿਓ....

ਇਨਸਾਨੀਅਤ ਦੀ ਨਾ ਜਾਤ ਏ,ਦੇਸ਼ ਨਾ ਧਰਮ
ਸਭ ਹੱਦਾਂ ਬੰਨੇ ਟੱਪ ਵਿਖਾਓ ਕਲਮਾਂ ਵਾਲਿਓ...

ਸੱਚੇ ਸਾਹਿਤਕਾਰ ਬਣ ਸੁਣੋ ਅਵਾਜ਼ ਸਾਹਿਤ ਦੀ
ਫਿਰਕੇ ਦੇ ਕੰਨਾਂ ਚੋ ਰੂੰ ਹਟਾਓ ਕਲਮਾਂ ਵਾਲਿਓ.....

ਬੰਬਾਂ ਦੇ ਬਾਰੂਦ ਤੇ ਪਈ ਸਹਿਕਦੀ ਮਨੁੱਖਤਾਂ
ਮਨੁੱਖ ਨੂੰ ਮਨੁੱਖ ਤੋ ਬਚਾਓ ਕਲਮਾਂ ਵਾਲਿਓ....
......ਅਣਜਾਣ......ਹਰਿੰਦਰ
 
Top