ਕਲਮ ਲਿਖ ਦੈਂਦੀ ਫਿਰ ਸੋਚਦਾ

ਇਕ ਬੁੱਤਘਾੜੇ ਦੀ ਕਲਪਨਾ ਹੈ ਇਹ ਮੇਰੀ ਸ਼ਾਇਰੀ
ਬਈ ਤੁਸੀ ਹੁੰਗਾਰਾ ਦੇ ਦਿਓ ਮੈਂ ਫਿਰ ਕਰਾਂ ਤਿਆਰੀ
ਮੈਂ ਕਲਮ ਨੂੰ ਮੱਥੇ ਲਾ ਕੇ ਜਦੋ ਕੋਈ ਬਾਤ ਉਲੀਕਾਂ
ਦਿਲ ਦੀਆਂ ਹੂਕਾਂ ਵਾਗੂੰ ਇਹ ਮੈਨੂੰ ਲੱਗੇ ਪਿਆਰੀ
ਸੋਚਦਿਆਂ ਕੁਝ ਸੋਚਦਿਆਂ ਇਕ ਲਹਿਰ ਜਿਹੀ ਆਉਦੀ
ਕਲਮ ਲਿਖ ਦੈਂਦੀ ਫਿਰ ਸੋਚਦਾ ਗੱਲ ਲਿਖੀ ਨਿਆਰੀ
ਡੂੰਘਾ ਜਜਬਾ ਪਿਆਰ ਦਾ ਹੈ ਇਸ ਦਿਲ ਮੇਰੇ ਵਿਚ
ਇਸ ਨਾਲ ਟੁਟਦਾ ਜਦੋ ਰਿਸ਼ਤਾ ਮੈਨੂੰ ਲੱਗੇ ਦੁਖਿਆਰੀ
ਸੋਚ ਕਵੀ ਦੀ ਹੁੰਦੀ ਏ ਯਾਰੋ ਸ਼ੀਤਲ ਤੇ ਕੋਮਲ
ਅੱਖਰ ਅੱਖਰ ਜੋੜ ਕੇ ਹੁੰਦੀ ਇਹ ਓਸ ਸ਼ਿੰਗਾਰੀ
ਦਾਦ ਕੋਈ ਜਦ ਦੇਂਦਾ ਮਨ ਫਿਰ ਖਿੜ ਜਾਂਦਾ ਏ
ਗੁਰਪ੍ਰੀਤ’ ਦਿਆਂ ਅੱਖਰਾਂ ਤੇ ਪਾਠਕ ਹੋ ਜਾਂਦਾ ਫਿਰ ਭਾਰੀ
 
Top