ਕਲਮ ਮੇਰੀ

ਜਦ ਮੂੰਹ ਦੇ ਵਿੱਚ ਲਫਜ ਮੁੱਕ ਜਾਣ,
ਬੋਲ ਜੁਬਾਨ ਦੇ ਰਸਤੇ ਹੀ ਸੁੱਖ ਜਾਣ,
ਕਾਗਜ ਦੀ ਹਿੱਕ ਤੇ ਜਦੋ ਏ ਦੌੜਦੀ ਏ,
ਸੱਭ ਚੁੱਪ ਕਰ ਜਾਦੇ ਜਦੋ ਕਲਮ ਮੇਰੀ ਬੋਲਦੀ ਏ,
ਜੁੱਲਮ ਜਦੋ ਮਾਸੂਮਾਂ ਤੇ ਵੱਧਣ ਲੱਗ ਜਾਦੇ,
ਬਈਮਾਨ ਜਦੋ ਹੱਦੋ ਵੱਧ ਟੱਪ ਜੇ,
ਅਜਿਹੇ ਲੋਕਾਂ ਦੇ ਰਾਜ ਫਿਰ ਏ ਖੋਲਦੀ ਏ,
ਸ਼ੱਭ ਚੁੱਪ ਕਰ ਜਾਦੇ ਜਦੋ ਕਲਮ ਮੇਰੀ ਬੋਲਦੀ ਏ,
ਕਿਸੇ ਆਪਣੇ ਦੀ "ਗਗਨ" ਜਦੋ ਯਾਦ ਆਵੇ,
ਉਹਨੂੰ ਦੂਰ ਜਾਣ ਚ' ਸਾਡੇ ਤੋਂ ਸੁੱਆਦ ਆਵੇ,
ਫਿਰ ਚੰਦਰੀ ਤਨਹਾਈ ਏ ਟੋਲਦੀ ਏ,
ਸੱਭ ਚੁੱਪ ਕਰ ਜਾਦੇ ਜਦੋ ਕਲਮ ਮੇਰੀ ਬੋਲਦੀ ਏ,


ਤਨਵੀਰ ਗਗਨ ਸਿੰਘ ਵਿਰਦੀ
 

Ginny

VIP
ਕਿਸੇ ਆਪਣੇ ਦੀ "ਗਗਨ" ਜਦੋ ਯਾਦ ਆਵੇ,
ਉਹਨੂੰ ਦੂਰ ਜਾਣ ਚ' ਸਾਡੇ ਤੋਂ ਸੁੱਆਦ ਆਵੇ,
ਫਿਰ ਚੰਦਰੀ ਤਨਹਾਈ ਏ ਟੋਲਦੀ ਏ,
ਸੱਭ ਚੁੱਪ ਕਰ ਜਾਦੇ ਜਦੋ ਕਲਮ ਮੇਰੀ ਬੋਲਦੀ ਏ,

Tfs
 
Top