ਕਲਮ

bhandohal

Well-known member
ਕਲਮ ਬਣਾਓਂਦੀ ਕਲਮ ਹੀ ਢਾਓਂਦੀ

ਕਲਮ ਹੀ ਜਗ ਨੂੰ ਧੰਦੇ ਲਾਓਂਦੀ

ਜੁਸੇ ਵਿਚ ਇਹ ਪਤਲੀ ਭਾਵੇਂ , ਤਕੜੀ ਹੈ ਤਲਵਾਰਾਂ ਨਾਲੋਂ

ਸਤ ਆਕਾਸ਼ੀਂ ਲਾਏ ਉਡਾਰੀ ਹਦਾਂ ਵਿਚ ਨਾ ਆਓਂਦੀ

ਪਾਗਲ ਕਲਮ ਤਾਂ ਜ਼ਖਮ ਉਧੇੜੇ ਗੱਲ ਗੱਲ ਤੇ ਟਕਰਾਵੇ

ਹੋਸ਼ਵੰਦ ਹੈ ਜ਼ਖਮ ਮੇਲਦੀ ਮਰਹਮ-ਪਟੀ ਲਾਓਂਦੀ

ਕਲਮ ਦੀ ਕਾਰੀਗਰੀ ਦੇ ਸਦਕੇ ਪੁਟੀਆਂ ਜਾਣ ਪੁਲਾਂਘਾਂ

ਆਸਾਂ ਦੇ ਨਿਤ ਮਹਿਲ ਉਸਾਰ ਕੇ ਪਕੀਆਂ ਕਰਦੀ ਸਾਂਝਾਂ

ਤਾਕਤ ਦੇ ਨਸ਼ੇ ਵਿਚ ਆ ਕੇ ਜਦ ਪਾਗਲ ਹੋ ਜਾਵੇ

ਨਫਰਤ ਦੇ ਫਿਰ ਬੀਜ ਬੀਜ'ਕੇ ਸਾਂਝਾਂ ਸਭ ਮਿਟਾਂਦੀ

ਬਣੀਆਂ ਖੇਡਾਂ ਬਿਗੜ ਜਾਂਦੀਆਂ ਇਸ ਪਾਗਲ ਦੇ ਹਥੋਂ

ਆਸਾਂ ਦੇ ਮੰਦਰਾਂ ਨੂੰ ਜਦ ਇਹ ਮਾਰ ਦੁਲਤੇ ਢਾਓਂਦੀ

'ਘੱਗ 'ਵਿਕੀ ਹੋਈ ਕਲਮ ਨਾ ਚੰਗੀ ਝੂਠੀ ਸ਼ੋਹਰਤ ਕਰਦੀ

ਪਾਬੰਦੀ ਵਿਚ ਰੁਕੀ ਹੋਈ ਵੀ ਸਚ ਕਹਿਣ ਤੋਂ ਡਰਦੀ

ਕਾਨੂੰਨਾ ਨਾਲ ਜਦੋਂ ਜਕੜੀਏ ਕਲਮਾਂ ਹੋਣ ਨਕਾਰਾ

ਦੇਸ਼ ਕੌਮ ਦੀ ਬਣਤਰ ਵਿਚ ਫਿਰ ਲਾਓਂਣ ਨਾ ਇਟਾਂ ਗਾਰਾ



ਮੁਹਿੰਦਰ ਸਿੰਘ ਘੱਗ
 
Top