ਕਰਕੇ ਪਿਆਰ ਭੁੱਲ ਕਰ ਬੈਠਾ ਗੁਰਪ੍ਰੀਤ

ਦੁਨੀਆਂ ਕੱਸ ਰਹੀ ਅਵਾਜ਼ ਮੇਰੇ ਤੇ।
ਹਰੇਕ ਖਫ਼ਾ ਹੈ ਅੰਦਾਜ਼ ਮੇਰੇ ਤੇ।

ਪਹਿਲਾਂ ਜੋ ਸਿਰ ਉੱਤੇ ਬਿਠਾਉਂਦੇ ਸਨ,
ਉਹੀ ਅੱਜ ਉਠਾਉਣ ਇਤਰਾਜ ਮੇਰੇ ਤੇ।

ਕਰਕੇ ਪਿਆਰ ਭੁੱਲ ਐਸੀ ਕਰ ਬੈਠਾ,
ਸਭ ਸ਼ੱਕ ਕਰਦੇ ਮਿਜ਼ਾਜ਼ ਮੇਰੇ ਤੇ।

ਯਾਰ ਤੋਂ ਬਿਨਾ ਰਹਿ ਨਹੀਂ ਸਕਦਾ,
ਪਾਬੰਦੀਆਂ ਲਾਉਂਦਾ ਏ ਸਮਾਜ ਮੇਰੇ ਤੇ।

ਮੇਰੀ ਮੁਹੱਬਤ ਕੋਈ ਮਜਾਕ ਤਾਂ ਨਹੀਂ,
ਹੋਇਆ ਜੋ ਹਰੇਕ ਨਰਾਜ਼ ਮੇਰੇ ਤੇ।

ਮੇਰੀ ਆਤਮਾ ਵੀ ਉਸਦੀ ਹੋ ਚੁੱਕੀ,
ਬੇਸ਼ੱਕ ਰੋਕਾਂ ਲਾਉਣ ਰਿਵਾਜ਼ ਮੇਰੇ ਤੇ
 
Top