UNP

ਕਬੂਲਨਾਮਾ

Go Back   UNP > Poetry > Punjabi Poetry

UNP Register

 

 
Old 04-Nov-2012
harjotsinghsandhu
 
ਕਬੂਲਨਾਮਾ

ਜਦ ਓਹ ਮੇਰੇ ਨਾਲ ਰੁੱਸ ਜਾਵੇ,
ਕੋਈ ਖੁਸ਼ੀ ਮੇਰੇ ਤੋਂ ਖੁੱਸ ਜਾਵੇ,
ਜਦ ਓਹਦਾ ਹਾਸਾ ਗੁੰਮਦਾ ਏ,
ਕੋਈ ਹੰਝੂ ਗੱਲ ਨੂੰ ਚੁੰਮਦਾ ਏ,
ਕੁਝ ਅੰਦਰੋਂ ਅੰਦਰੋਂ ਟੁੱਟਦਾ ਏ ।

ਓਹਦੇ ਹਾਸੇ ਨਾਲ ਹੀ ਹਾਸੇ ਨੇ,
ਸਭ ਦੁਨਿਆ ਵਾਲੇ ਪਾਸੇ ਨੇ,
ਪਰ ਪਿਆਰ ਦੀ ਡੋਰੀ ਭੰਨਦਾ ਹਾਂ,
ਜਦ ਰੋਣ ਦਾ ਕਾਰਣ ਬਣਦਾ ਹਾਂ,
ਕੁਝ ਅੰਦਰੋਂ ਅੰਦਰੋਂ ਟੁੱਟਦਾ ਏ ।

ਮੈਂ ਚਾਹਾਂ ਕਦੇ ਨਾ ਰੋਵੇ ਓਹ,
ਮੈਂ ਜਾਗਾਂ ਤਾਂ ਜੋ ਸੋਵੇ ਓਹ,
ਜੋ ਪਿਆਰ ਦਾ ਵਾਦਾ ਕਰਦਾ ਹਾਂ,
ਪਰ ਪੂਰਾ ਜਦ ਨਹੀਂ ਕਰਦਾ ਹਾਂ,
ਕੁਝ ਅੰਦਰੋਂ ਅੰਦਰੋਂ ਟੁੱਟਦਾ ਏ ।

 
Old 04-Nov-2012
userid97899
 
Re: ਕਬੂਲਨਾਮਾ

kaim aa

 
Old 04-Nov-2012
~Kamaldeep Kaur~
 
Re: ਕਬੂਲਨਾਮਾ

nice...

 
Old 04-Nov-2012
MG
 
Re: ਕਬੂਲਨਾਮਾ


 
Old 05-Nov-2012
-=.DilJani.=-
 
Re: ਕਬੂਲਨਾਮਾ

bHAOUT kHOOB

 
Old 05-Nov-2012
riskyjatt
 
Re: ਕਬੂਲਨਾਮਾ

very nice..........

Post New Thread  Reply

« ਕਿਸਮਤ ਵਾਲਾ | ਰੱਬ ਕਰੀਂ ਨਾ ਕਿਸੇ ਨਾਲ ਜਿਹੜੀ ਸਾਡੇ ਨਾਲ ਹੋਈ »
X
Quick Register
User Name:
Email:
Human Verification


UNP