ਕਦੋਂ ਤੀਕ ਨਹੀਂ ਫਿਰਨੇ ਨੇ ਦਿਨ ਸਾਡੇ

Saini Sa'aB

K00l$@!n!
ਕਦੋਂ ਤੀਕ ਨਹੀਂ ਫਿਰਨੇ ਨੇ ਦਿਨ ਸਾਡੇ
ਰੁੱਸੀ ਰਹਿਣੀ ਹੈ ਸਾਡੀ ਤਕਦੀਰ ਕਦ ਤਕ

ਡਾਂਗ ਮਾਰ ਕੇ ਸੱਪ ਨਹੀਂ ਹੱਥ ਆਉਣਾ
ਅਸੀਂ ਪਿੱਟਦੇ ਰਹਿਣਾ ਲਕੀਰ ਕਦ ਤਕ

ਕਦੋਂ ਤਕ ਨਹੀਂ ਸੱਚ ਦੇ ਬੰਨ੍ਹ ਲੱਗਣੇ
ਵਹਿਣਾਂ ਝੂਠ ਦੀ ਨਦੀ ਵਿੱਚ ਨੀਰ ਕਦ ਤਕ

ਕਦੋਂ ਤੀਕ ਹੈ ਪਰਚਣਾਂ ਲਾਰਿਆਂ ਸੰਗ
ਬਣਨੀ ਖ਼ਾਬਾਂ ਦੀ ਨਹੀਂ ਤਾਬੀਰ ਕਦ ਤਕ

ਕਦੋਂ ਤੀਕ ਹਕੀਕਤ ਨੇ ਛੁਪੀ ਰਹਿਣਾਂ
ਅਸੀਂ ਦੇਖਦੇ ਰਹਿਣਾ ਤਸਵੀਰ ਕਦ ਤਕ

ਕਦੋਂ ਤੀਕ ਵੱਗ ਚਾਰਨੇ ਰਾਂਝਿਆਂ ਨੇ
ਸੈਦੇ ਵਿਆਂਹਵੰਦੇ ਰਹਿਣਗੇ ਹੀਰ ਕਦ ਤਕ

ਕਦੋਂ ਤੀਕ ਨਹੀਂ ਸਾਹਿਬਾਂ ਨੂੁੰ ਮੱਤ ਆਉਣੀ
ਟੁੱਟਦੇ ਰਹਿਣੇ ਨੇ ਮਿਰਜ਼ੇ ਦੇ ਤੀਰ ਕਦ ਤਕ

ਕਦੋਂ ਤੀਕ ਨਾ ਫੜਕਣਾਂ ਡੌਲਿਆਂ ਨੇ
ਰਹਣੀ ਮਿਆਨ ਦੇ ਅੰਦਰ ਸ਼ਮਸ਼ੀਰ ਕਦ ਤਕ

ਕਦੋਂ ਤੀਕ ਹੈ ਵਿਹਲੜਾਂ ਰਾਜ ਕਰਨਾ
ਮਿਹਨਤਨਸ਼ਾਂ ਨੇ ਰਹਿਣਾਂ ਫ਼ਕ਼ੀਰ ਕਦ ਤਕ?

ਡਾ. ਲੋਕ ਰਾਜ***​
 
Top