ਕਦੇ ਮਿਲਦੇ ਸੀ ਜਿਸ ਮੋੜ ਤੇ

gurpreetpunjabishayar

dil apna punabi
ਅਹ ਸ਼ੀਸ਼ੇ ਦੀ ਚਮਕਾਰ ਵਿੱਚੋਂ ਹੁਣ ਅਕਸ ਪੁਰਾਨੇ ਲਭਦਾ ਹਾਂ,
ਮੈਂ ਨਹਿਰ ਕੀਨਾਰੇ ਫੂਲਾਂ ਦੇ ਅਜ, ਉਹ ਪੱਤੇ ਪੁਰਾਨੇ ਲਭਦਾ ਹਾਂ,
ਕਦੇ ਮਿਲਦੇ ਸੀ ਜਿਸ ਮੋੜ ਤੇ,ਅਜ ਓਹ ਮੋੜ ਪੁਰਾਨੇ ਲਭਦਾ ਹਾਂ
ਕਿੱਤੇ ਖਿੰਡ ਗਏ ਸੀ ਦਿਲ ਦੇ ਟੁੱਕੜੇ ਮੇਰੇ,ਅਜ ਉਹ ਦਿਲ ਪੁਰਾਨਾ ਲਭਦਾ ਹਾਂ,
ਕਦੇ ਰਹਿੰਦਾ ਸੀ ਖੋਇਆ ਜਿਸ ਵਿੱਚ,ਅਜ ਉਹ ਖਿਆਲ ਪੁਰਾਨੇ ਲਭਦਾ ਹਾਂ
ਕਦੇ ਲਿਖਦਾ ਸੀ ਸ਼ੇਰ ਉਸਤੇ ,ਉਹ ਸ਼ੇਰ ਪੁਰਾਨੇ ਲਭਦਾ ਹਾਂ,
ਉੱਹਦੀ ਬੂਕਲ ਜਾਗਦੇ ਰਾਤ ਕਟੀ ,ਅਜ ਉਹ ਰਾਤ ਪੁਰਾਨੀ ਲਭਦਾ ਹਾਂ.
ਛਡਗੀ ਸੀ ਮੇਰਾ ਸਾਥ ਅਜ ਉਹ,ਮੈਂ ਸਾਥ ਪੁਰਾਨਾ ਲਭਦਾ ਹਾਂ,
ਜਿਥੇ ਲਿਖੇ ਉਹਦੇ ਆਪਣੇ ਨਾਂ, ਅਜ ਉਹ ਰੁਖ ਪੁਰਾਨੇ ਲਭਦਾ ਹਾਂ,
ਨਿਕਲਦੇ ਅਖੀਆਂ ਚੋਂ ਹੰਝੂ,ਅਜ ਉਹ ਹਾਸੇ ਪੁਰਾਨੇ ਲਭਦਾ ਹਾਂ
 
Top