UNP

ਕਦੇ ਪੁੱਛਿਆ ਨਾ

Go Back   UNP > Poetry > Punjabi Poetry

UNP Register

 

 
Old 15-Dec-2014
R.B.Sohal
 
ਕਦੇ ਪੁੱਛਿਆ ਨਾ

ਕਦੇ ਪੁੱਛਿਆ ਨਾ

ਕਦੇ ਪੁੱਛਿਆ ਨਾ ਮੁੜ ਕੇ ਤੂੰ ਹਾਲ ਸੱਜਣਾ i
ਤੁਸਾਂ ਕੀਤੀ ਨਈਓਂ ਚੰਗੀ ਸਾਡੇ ਨਾਲ ਸੱਜਣਾ i

ਸਾਡੇ ਦਿਲ ਦੀਆਂ ਜੂਹਾਂ ਧਾਹਾਂ ਮਾਰ ਰੋਂਦੀਆਂ,
ਅੱਖਾਂ ਤੇਰੀਆਂ ਉਡੀਕਾਂ ਵਿਚ ਨਈਓਂ ਸੌਂਦੀਆਂ,
ਇੰਝ ਬੀਤ ਗਏ ਮਹੀਨੇ ਕਈ ਸਾਲ ਸੱਜਣਾ i
ਤੁਸਾਂ ਕੀਤੀ ਨਈਓਂ ਚੰਗੀ ਸਾਡੇ ਨਾਲ ਸੱਜਣਾ i

ਤੈਨੂੰ ਚੁਣਿਆ ਸੀ ਪਰੇ ਰੱਖ ਦੁਨੀਆਂ ਨੂੰ ਲੱਖਾਂ,
ਸਾਥੋਂ ਵਾਂਗ ਅਨਜਾਣ ਅੱਜ ਮੋੜੀਆਂ ਨੇ ਅੱਖਾਂ,
ਰੋਂਦਾ ਰੋਮ ਰੋਮ ਕੱਲਾ ਕੱਲਾ ਵਾਲ ਸੱਜਣਾ i
ਤੁਸਾਂ ਕੀਤੀ ਨਈਓਂ ਚੰਗੀ ਸਾਡੇ ਨਾਲ ਸੱਜਣਾ i

ਸਾਡੇ ਮੁੱਖ ਤੇ ਉਦਾਸੀ ਰੁੱਸੇ ਬੁੱਲੀਆਂ ਤੋਂ ਹਾਸੇ,
ਤੁਸਾਂ ਬਣਕੇ ਮਲਾਹ ਅੱਗ ਲਾਈ ਚਾਰੇ ਪਾਸੇ,
ਸਾਡੇ ਰਾਹਾਂ ਵਿਚ ਆਏ ਬੜੇ ਖ਼ਾਲ ਸੱਜਣਾ i
ਤੁਸਾਂ ਕੀਤੀ ਨਈਓਂ ਚੰਗੀ ਸਾਡੇ ਨਾਲ ਸੱਜਣਾ i

ਤੈਨੂੰ ਹਰਫ਼ਾਂ ਦੇ ਮੋਤੀ ਲੈ ਕੇ ਜੜਦਾ ਰਿਹਾ,
ਤੇਰਾ ਕਰਕੇ ਸ਼ਿੰਗਾਰ ਨਿਤ ਪੜਦਾ ਰਿਹਾ,
ਗੀਤ ਹੋਏ ਸੋਹਲ ਗੁੰਗੇ ਟੁੱਟੀ ਤਾਲ ਸੱਜਣਾ i
ਤੁਸਾਂ ਕੀਤੀ ਨਈਓਂ ਚੰਗੀ ਸਾਡੇ ਨਾਲ ਸੱਜਣਾ i
ਆਰ.ਬੀ.ਸੋਹਲ

 
Old 15-Dec-2014
Apna-Punjab
 
Re: ਕਦੇ ਪੁੱਛਿਆ ਨਾ

very nyc bai

 
Old 15-Dec-2014
R.B.Sohal
 
Re: ਕਦੇ ਪੁੱਛਿਆ ਨਾ

Originally Posted by Apna-Punjab View Post
very nyc bai
Thanks very much ji

 
Old 15-Dec-2014
riskyjatt
 
Re: ਕਦੇ ਪੁੱਛਿਆ ਨਾ

boht wadiya .............

 
Old 16-Dec-2014
R.B.Sohal
 
Re: ਕਦੇ ਪੁੱਛਿਆ ਨਾ

Originally Posted by riskyjatt View Post
boht wadiya .............
ਬਹੁੱਤ ਮਿਹਰਬਾਨੀ ਜੀਓ

 
Old 16-Dec-2014
~Kamaldeep Kaur~
 
Re: ਕਦੇ ਪੁੱਛਿਆ ਨਾ

Boht sohna likheya....

 
Old 17-Dec-2014
R.B.Sohal
 
Re: ਕਦੇ ਪੁੱਛਿਆ ਨਾ

Originally Posted by ~kamaldeep kaur~ View Post
boht sohna likheya....
ਬਹੁੱਤ ਸ਼ੁਕਰੀਆ ਕਮਾਲਦੀਪ ਜੀ

Post New Thread  Reply

« ਆਜਾ ਮਿਲ ਪੈ | ਇਸ਼ਕ ਦਾ ਖੇਲ »
X
Quick Register
User Name:
Email:
Human Verification


UNP