ਕਦੇ ਤਾਂ ਰੱਬ ਇੰਨਾਂ ਜਖਮਾਂ ਤੇ ਤਰਸ ਕਰੇਗਾ

Saini Sa'aB

K00l$@!n!
ਵਹਿਣ ਦਿਓ ਜੀ ਵਹਿਣ ਦਿਓ ਲਹੂ ਨੂੰ

ਕਦੇ ਤਾਂ ਰੱਬ ਇੰਨਾਂ ਜਖਮਾਂ ਤੇ ਤਰਸ ਕਰੇਗਾ।

ਇਹ ਝੰਡੇ ਸਦਾ ਉੱਡਦੇ ਰਹਿਣਗੇ ਹਵਾਵਾਂ ਵਿੱਚ

ਕੋਈ ਆਸ਼ਿਕ ਹਨੇਰੀਆਂ ਗਲ਼ੀਆਂ ਵਿੱਚ ਖੁਦਕਸ਼ੀ ਕਰੇਗਾ।

ਦਿਲ ਦੇ ਮਹਿਰਮ ਗੁਜਰਦੇ ਕੋਲੋਂ ਮੁੱਖੜੇ ਤੇ ਨਕਾਬ ਸਜਾਕੇ

ਗੈਰ ਬਣਕੇ ਮੂੰਹ ਮੋੜਦੇ ਅਜਨਬੀਪੁਣੇ ਦਾ ਬੁਰਕਾ ਪਾਕੇ

ਆਪਣੇ ਜਦੋਂ ਪਰਾਏ ਹੋਏ ਬੇਬਸ ਦਾ ਕੌਣ ਲਿਹਾਜ ਕਰੇਗਾ।

ਝਲਕ ਨਾ ਮਿਲਦੀ ਉੰਨਾਂ ਦੀ, ਪੜਦੇ ਤਣੇ ਬਾਰੀਆਂ ਉੱਤੇ

ਫਰੇਬੀ ਚਲੇ ਗਏ ਪ੍ਰਦੇਸ ਝੂਠੇ ਜਿਹੇ ਚਰਚੇ ਉੱਠੇ

ਦੇਸ ਰਹਿਣ ਜਾਂ ਪ੍ਰਦੇਸ ਵੱਸਣ ਖੁਦਾ ਉਹਨਾਂ ਤੇ ਰਹਿਮ ਕਰੇਗਾ।

ਆਸ਼ਿਕ ਲਾਕੇ ਯਾਦਾਂ ਦੀ ਧੂਣੀ ਲਾਂਬੂ ਦਿਲ ਨੂੰ ਲਾਵੇ

ਚਿੱਠੀਆਂ ਅੱਗ ਵਿੱਚ ਸਿੱਟਕੇ ਲਾਟਾਂ ਨਾਲ ਮਨ ਬਹਿਲਾਵੇ

ਵਿਛੋੜੇ ਦਾ ਗਾਣਾ ਗਾਕੇ ਚਿਤਾ ਆਪਣੀ ਤਿਆਰ ਕਰੇਗਾ


--ਕਾਕਾ ਗਿੱਲ​
 
Top