ਕਦੇ ਕੱਲੇ ਬੈਠ

Arun Bhardwaj

-->> Rule-Breaker <<--
ਕਦੇ ਕੱਲੇ ਬੈਠ ਜੱਗ ਤੋਂ ਮੈਂ ਪਾਉਂਦਾ ਸੀ ਦੁਹਾਈਆਂ
ਲਹੂ ਲਿਆ ਸੀ ਨਿਚੋੜ ਜਦੋਂ ਪਈਆਂ ਸੀ ਜੁਦਾਈਆਂ
ਸੀਨੇ ਬੱਲਦੀਆਂ ਲਾਟਾਂ ਨੂੰ ਮੈਂ ਠਾਰਿਆ ਕਿਵੇਂ,
ਹੁਣ ਕਿਦਾਂ ਦੱਸਾਂ ਸਮਾਂ ਮੈਂ ਗੁਜ਼ਾਰਿਆ ਕਿਵੇਂ ?

ਕਿਨਾ-ਕਿਨਾ ਚਿਰ ਸੋਚੀ ਜਾਣਾ, ਫੇਰ ਰੋਂਦਾ ਕੌਣ ਸੀ
ਗੁਰਬਾਣੀ ਬੋਲ ਪਿਆ ਬਾਬਾ, ਪਰ ਸੋਂਦਾ ਕੌਣ ਸੀ
ਨੀਂ ਰਾਤਾਂ ਦੁੱਖਾਂ 'ਚ ਲੰਘਾਕੇ ਦਿਨ ਚਾੜਿਆ ਕਿਵੇਂ,
ਹੁਣ ਕਿਦਾਂ ਦੱਸਾਂ ਸਮਾਂ ਮੈਂ ਗੁਜ਼ਾਰਿਆ ਕਿਵੇਂ ?

ਲਫਜ਼ਾਂ 'ਚ ਹੁੰਦਾ ਜੇ ਬਿਆਨ ਕਦ ਦਿੰਦੇ
ਲੋਕਾਂ ਸਾਵ੍ਹੇਂ 'ਦਿਲਰਾਜ' ਕਾਹਤੋਂ ਬੁੱਲ ਅਸੀ ਸੀਂਦੇ
ਮਰਜ਼ੀ ਦਾ ਮਾਲਕ ਹਰੇਕ ਅਗੇ ਹਾਰਿਆ ਕਿਵੇਂ,
ਹੁਣ ਕਿਦਾਂ ਦੱਸਾਂ ਸਮਾਂ ਮੈਂ ਗੁਜ਼ਾਰਿਆ ਕਿਵੇਂ ?

- ਦਿਲਰਾਜ
੧੧ ਜੁਲਾਈ ੨੦੧੨
 
Top