ਕਦੀ ਬੰਦਾ ਬਣ ਕੇ ਆ ਰੱਬਾ

:pr
ਕੋਈ ਸੌਂ ਰਿਹਾ ਸੜਕ ਕਿਨਾਰੇ
ਤੇ.
ਕੋਈ ਕਰਦਾ ਐਸ਼ ਚੁਬਾਰੇ ਤੇ.
ਕੋਈ ਤਰਸੇ ਬੇਹੇ ਟੁੱਕਰ ਨੂੰ.
ਕੋਈ ਪੀਕੇ ਚੱਬੇ ਕੁੱਕੜ ਨੂੰ.
ਕਿਤੇ ਭੁੱਖੇ ਨਿਆਣੇ ਸੁੱਤੇ ਨੇ.
ਕਿਤੇ ਦੁੱਧ ਪੀਣ ਨੂੰ ਕੁੱਤੇ ਨੇ.
ਕਿਤੇ ਨੰਗਾ ਕੰਬੇ ਰਾਹਾਂ ਤੇ.
ਕਿਤੇ ਟੰਗੇ ਕੋਟ ਨੇ ਬਾਹਾਂ ਤੇ.
ਇੱਥੇ ਕੀ ਕੀ ਕਾਰੇ ਹੁੰਦੇ ਨੇਂ.
ਰਿਸਵਤ ਨਾਲ ਗੁਜਾਰੇ ਹੁੰਦੇ ਨੇ.
ਮੈਂ ਸੰਗਦਾ ਤੈਨੂੰ ਦੱਸਣ ਤੋਂ.
ਤੇਰੇ ਸਾਹਮਣੇ ਸਾਰੇ ਹੁੰਦੇ ਨੇ.
ਕਦੀ ਬੰਦਾ ਬਣ ਕੇ ਆ ਰੱਬਾ.
ਤੈਨੂੰ ਦੁੱਖ ਸੁਣਾਉਣਾਂ ਚਾਹੁੰਦਾ ਹਾਂ.
ਇਸੇ ਗੱਲ ਦੀ ਖਾਤਿਰ ਮੈਂ ਤੈਨੂੰ.
ਹੇਠ ਬੁਲਾਉਣਾਂ ਚਾਹੁੰਦਾ ਹਾਂ ..

:pr
 
Top