ਕਦਮ ਅਪਣੇ ਹੀ ਯਾਰ ਦੇ ਦਗਾ ਦੇ ਗਏ

ਓਹ ਪਿਆਰ ਦੀ ਐਸੀ ਦਵਾ ਦੇ ਗਏ,ਕੇ ਉਮਰਾਂ ਦੀ ਦੇਖੋ ਸਜ਼ਾ ਦੇ ਗਏ,
ਮੈਂ ਚੇੱਤਨ ਵੀ ਹਾਂ ਤੇ ਬੇਹੋਸ਼ ਵੀ,ਓਹ ਖਬਰੇ ਇਹ ਕੈਸਾ ਨਸ਼ਾ ਦੇ ਗਏ,
ਨਾ ਮਰਿਆਂ ਬਣੇ ਤੇ ਨਾਂ ਜੀਣਾ ਸਰੇ,ਮੁੱਹਬਤ ਦਾ ਕਿਹਾ ਸਿਲਾ ਦੇ ਗਏ,
ਕਿਸੇ ਵੀ ਘੜੀ ਚੈਨ ਮਿਲਦਾ ਨਹੀਂ,ਓਹ ਛੁਹ ਕੇ ਕੇਹਾ ਆਸਰਾ ਦੇ ਗਏ,
ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਓਹ ਉਮਰਾਂ ਦੀ ਸਾਨੂੰ ਸਜ਼ਾ ਦੇ ਗਏ,
ਮੇਰੇ ਸਾਹਮਣੇ ਸੀ ਤਾਂ ਮਂਜ਼ਿਲ ਖੜੀ,ਕਦਮ ਅਪਣੇ ਹੀ ਯਾਰ ਦੇ ਦਗਾ ਦੇ ਗਏ​
 
Top