ਕਈ ਸਾਲ ਬੀਤ ਗਏ ਵਿੱਚ ਦੇਸ਼ ਬੇਗਾਨੇ ਅੱਜ ਫ਼ੇਰ

Pardeep

๑۩۩๑┼●ℛŐŶ
ਕਈ ਸਾਲ ਬੀਤ ਗਏ ਵਿੱਚ ਦੇਸ਼ ਬੇਗਾਨੇ
ਅੱਜ ਫ਼ੇਰ ਖੋਲ ਲਏ ਤੇਰੇ ਖ਼ੱਤ ਪੁਰਾਣੇਂ
ਅੱਖ਼ਰਾਂ ਦੇ ਨਾਲ ਮੇਰੀਆਂ ਅੱਜ ਕੁੱਝ ਗੱਲ਼ਾਂ ਹੋਣਂਗੀਆਂ
ਅੱਜ ਫੇਰ ਮੇਰੇ ਗਲ਼ ਲੱਗ ਕੇ ਤੇਰੀਆਂ ਚਿੱਠੀਆਂ ਰੌਣਂਗੀਆਂ
ਯਾਦ ਹੇ ਵਰ਼ਦੇ ਮੀਂਹ ਵਿੱਚ ਚੌਂਦਾ ਕੌਠਾ ਲਿੱਪਦੀ ਸੀ
ਲੱਗਦਾ ਸੀ ਜਿਉਂ ਕਣੀਂਆ ਤੇ ਮੇਰਾ ਨਾਂਵਾ ਲਿੱਖਦੀ ਸੀ
ਹੁਣਂ ਓਹ ਪਾਕ਼ ਮੋਹੱਬਤਾਂ ਕਿਤੇ ਰਹਿ ਗਈਆਂ ਹੋਣਂਗੀਆਂ
ਅੱਜ ਫੇਰ ਮੇਰੇ ਗਲ਼ ਲੱਗ ਕੇ ਤੇਰੀਆਂ ਚਿੱਠੀਆਂ ਰੌਣਂਗੀਆਂ
ਜਿਸ ਖ਼ੂਹ ਤੋਂ ਪਾਣੀਂ ਭ਼ਰਦੀ ਸੀ ਢਹਿ ਗਿਆ ਹੋਂਣਾ ਏਂ
ਕੱਚਿਆਂ ਰਾਹਂ ਤੇ ਲੁੱਕ ਬੱਜਰ ਪੈ ਗਿਆ ਹੋਣਾਂ ਏਂ
ਤੇਰੀਆਂ ਹੁਣਂ ਤੱਕ ਪੈੜਾਂ ਕਿੱਥੇ ਰਹਿ ਗਈਆਂ ਹੋਣਂਗੀਆਂ
ਅੱਜ ਫੇਰ ਮੇਰੇ ਗਲ਼ ਲੱਗ ਕੇ ਤੇਰੀਆਂ ਚਿੱਠੀਆਂ ਰੌਣਂਗੀਆਂ
"Raman deol" ਦੀਆਂ ਪਿੰਡ ਤੋਂ ਜਿਵੇਂ ਸਾਰੀਆਂ ਸਾਂਝਾ ਮੁੱਕ ਗਈਆਂ
ਹੁਣਂ ਰੀਝ ਮੇਰੀ ਪਿੰਡ ਕਬ਼ਰ ਬਣੇਂ ਜਦੋਂ ਨਬਜ਼ਾਂ ਰੁੱਕਣਗੀਆਂ-
ਕੁੱਝ ਪਲ਼ ਉਸ ਦਿਨ ਅੱਖ਼ੀਆਂ ਤੇਰੀਆਂ ਗਿੱਲੀਆਂ ਹੋਣਂਗੀਆਂ
ਅੱਜ ਫੇਰ ਮੇਰੇ ਗਲ਼ ਲੱਗ ਕੇ ਤੇਰੀਆਂ ਚਿੱਠੀਆਂ ਰੌਣਂਗੀਆਂ
ਅੱਜ ਫੇਰ ਮੇਰੇ ਗਲ਼ ਲੱਗ ਕੇ ਤੇਰੀਆਂ ਚਿੱਠੀਆਂ ਰੌਣਂਗੀਆਂ​
 
Top