ਓਹਨੂੰ ਵੀ ਰਵਾਇਆ

#m@nn#

The He4rt H4ck3r
ਇੱਕ ਕੁੜੀ ਮੇਰੀ ਜਿੰਦਗੀ ਚ' ਆਈ
ਚਾਹੁੰਦੀ ਸੀ ਓਹ ਮੈਥੋਂ ਹੱਕ ਚ' ਗਵਾਹੀ .
ਪਰ ਕੁਝ ਵੀ ਨੀ ਓਹਦੇ ਲਈ ਮੇਰੇ ਕੋਲੋ ਹੋਇਆ .
ਓਹਨੂੰ ਵੀ ਰਵਾਇਆ ਨਾਲੇ ਆਪ ਬੜਾ ਰੋਇਆ .

ਓਹ ਖਿਝੀ -2 ਰਹਿੰਦੀ ਸੀ ,ਖੁਦ ਤੋਂ ਉਦਾਸ .
ਓਹ ਸੀ ਖੁਸ਼ੀਆਂ ਉਡੀਕਦੀ ,ਇਕ ਜਿੰਦਗੀ ਬੇ -ਆਸ .
ਦੇਕੇ ਦਿਲਾਸੇ ਓਹਨੂੰ .ਮੈਂ ਆਪ ਪਿਛੇ ਹੋਇਆ .
ਓਹਨੂੰ ਵੀ ਰਵਾਇਆ ਨਾਲੇ ਆਪ ਬੜਾ ਰੋਇਆ....

ਸੋਚਦਾ ਹਾਂ ਮੈਂ ,ਕੇ ਓਹ ਸੋਚਦੀ ਕੀ ਹੋਊ .
ਹਾਲ ਜਦੋਂ ਮੇਰਾ ਇਹ ਹੈ ,ਹਾਲਤ ਓਸਦੀ ਕੀ ਹੋਊ .
ਓਹ ਵੀ ਹੋਊ ਤਾਰੇ ਗਿਣਦੀ ,ਜਾਂਦਾ ਮੇਰੇ ਤੋਂ ਵੀ ਨੀ ਸੋਇਆ .
ਓਹਨੂੰ ਵੀ ਰਵਾਇਆ ਨਾਲੇ ਆਪ ਬੜਾ ਰੋਇਆ...

ਆਖਿਰ ਹੱਥ ਜੋੜ ਆਖ ਦਿੱਤਾ ,ਓਹਨੂੰ ਜਿੰਦਗੀ ਚੋ ਜਾਂ ਲਈ .
ਬਸ ਯਾਦ ਓਹਦੀ ਰੱਖ ਲਈ ,ਗੀਤ ਜੇ ਬਣਾਉਣ ਲਈ .
ਪੜਦੀ ਤਾਂ ਹੋਊ ਮੈਨੂ ਓਹ ,ਕਰਕੇ ਚਿਤ ਅਦ੍ਮੋਇਆ .
ਓਹਨੂੰ ਵੀ ਰਵਾਇਆ ਨਾਲੇ ਆਪ ਬੜਾ ਰੋਇਆ....

ਚੁਪ ਰਹਿ ਹੁਣ ਤੂੰ ਕੁਝ ਕਹਿਣ ਜੋਗਾ ਨਈ .
ਖੁਸ਼ੀ ਵੀ ਨਾ ਭਾਲ ,ਜੇ ਤੂੰ ਖੁਸ਼ੀ ਦੇਣ ਜੋਗਾ ਨਈ .
ਮੇਰੀ ਮਜਬੂਰੀ ਨੇ ,ਜਿਓਣ ਦਾ ਹੀ ਮਕਸਦ ਮੈਥੋਂ ਖੋਇਆ .
ਓਹਨੂੰ ਵੀ ਰਵਾਇਆ ਨਾਲੇ ਆਪ ਬੜਾ ਰੋਇਆ..



Writer Unknown
 
Top