ਓਏ ਟੁੱਟੀ ਤਾਂ ਮੈਂ ਉਦੋ ਨੀ

KARAN

Prime VIP
ਓਏ ਟੁੱਟੀ ਤਾਂ ਮੈਂ ਉਦੋ ਨੀ ...
ਜਦੋਂ ਜੰਮਦੀ ਤੇ ਈ ਦਾਦੀ ਨੇ ਆਖਤਾ ਸੀ
"ਪਹਿਲਾ ਈ ਜੀਅ ਤੇ ਓਹ ਵੀ ਪੱਥਰ"

ਟੁੱਟੀ ਤਾਂ ਮੈਂ ਉਦੋ ਨੀ ,
ਜਦੋਂ ਨਿੱਕੇ ਵੀਰੇ ਦਾ ਜਨਮ ਦਿਨ
ਮਨਾਉਂਦੇ
ਤੇ ਮੇਰੀ ਵਾਰੀ ਚੇਤਾ ਈ ਭੁੱਲ ਜਾਂਦਾ

ਟੁੱਟੀ ਤਾਂ ਮੈਂ ਉਦੋਂ ਨੀ
ਜਦੋਂ ਵੀਰੇ ਦੇ 35 % ਤੇ ਪਾਸ ਹੋਣ ਤੇ ਲੱਡੂ
ਵੰਡਦੇ
ਤੇ ਮੇਰੇ 96 % ਤੇ ਕਹ੍ਹਿੰਦੇ "ਨਵੀਂ ਗੱਲ
ਆ?"

ਓਏ ਟੁੱਟੀ ਤਾਂ ਮੈਂ ਉਦੋਂ ਨੀ
ਜਦੋਂ ਬਿਨਾਂ ਪੁਛੇ ਰਿਸ਼ਤਾ ਗੰਢ ਤਾ ਮੇਰਾ
ਸਾਰੀ ਜ਼ਿੰਦਗੀ ਲਈ ਗਲ
ਪਾ ਤਾ "ਜਾਇਦਾਦੀ ਝੁੱਡੂ"

ਟੁੱਟੀ ਮੈਂ ਉਦੋਂ ਵੀ ਨੀ
ਜਦੋਂ ਮੇਰੇ ਸੁਪਨਿਆਂ ਤੇ ਲੱਗੀਆਂ
ਪਾਬੰਦੀਆਂ
ਦਸ ਦਸ ਦਿਨ ਕਮਰੇ ਚ ਬੰਦ ਰਖਿਆ

ਟੁੱਟੀ ਤਾਂ ਮੈਂ ਉਦੋਂ ਨੀਂ
ਜਦੋਂ ਕਿਸੇ ਮੁੰਡੇ ਪਿਛੇ ਨੀਂ,
ਮਰਜ਼ੀ ਦਾ ਕਿੱਤਾ ਚੁਣਨ ਪਿਛੇ
ਕੁੱਟਿਆ, ਮਾਰਿਆ , ਤੇ ਰੋਣ
ਵੀ ਨਾ ਦਿੱਤਾ

ਟੁੱਟੀ ਤਾਂ ਮੈਂ ਉਦੋਂ ਵੀ ਨੀਂ
ਜਦੋਂ 'ਖੁੱਲੀ ਹਵਾ ਚ ਜਿਓਣ' ਦੇ ਸੁਪਨੇ
ਵਿਖਾ ਕੇ
ਮੇਰੀ ਸਫਲਤਾ ਤੋਂ ਜਲ ਕੇ ਛੱਡ ਗਿਆ ਓਹ
ਜਾਇਦਾਦੀ ਝੁੱਡੂ

ਤੇ ਤੂੰ? ਤੂੰ ਮੈਨੂੰ ਤੋੜੇੰਗਾ?
ਇਸ ਕਸੂਰ ਬਦਲੇ ਕਿ ਤੇਰੇ ਨਾਲ ਮੁਹੱਬਤ
ਕਰ ਲਈ?

ਜਾਹ! ਕੱਢ ਦੇ ਭੁਲੇਖਾ ਦਿਲੋਂ !
ਇਹ ਨਾਂ ਭੁੱਲੀਂ ਕਿ 24 ਸਾਲ ਪਹਿਲਾਂ
ਮੇਰੇ ਪਿਓ ਦੇ ਘਰ 'ਧੀ' ਨਹੀਂ 'ਪੱਥਰ'
ਜੰਮਿਆ ਸੀ .....

ਝੁਕਣਾ, ਰੁਕਣਾ, ਡਿੱਗਣਾ ,ਟੁੱਟਣਾ ...
ਪਥਰ ਦੇ ਹਿੱਸੇ ਨੀ ਆਇਆ

- Roop Kaur
 
Top