ਓ ਅ ਕਦੇ ਨਾ ਭੁਲਾਓ ਸਾਥੀਓ

#m@nn#

The He4rt H4ck3r
ਓ ਅ ਕਦੇ ਨਾ ਭੁਲਾਓ ਸਾਥੀਓ ,
ਆਪ ਪੜ੍ਹੋ ਦੂਜਿਆਂ ਨੂੰ ਪੜ੍ਹਾਓ ਸਾਥੀਓ ,

ਓ .. ਉੱਲੂ ਵਾਂਗ ਤੱਕਦੇ ਜੋ ਅਨਪੜ੍ਹ ਨੇ ..
.. ਜੇ ਕੋਈ ਪੜ੍ਹੇ ਅਖ਼ਬਾਰ ਕੋਲ ਜਾਂਦੇ ਖੜ੍ਹ ਨੇ ..
.. ਕਹਿੰਦੇ ਸਾਨੂੰ ਵੀ ਕੋਈ ਖ਼ਬਰ ਸੁਣਾਓ ਸਾਥੀਓ.
.. ਆਪ ਪੜ੍ਹੋ ਦੂਜਿਆਂ ਨੂੰ ਪੜ੍ਹਾਓ ਸਾਥੀਓ ,

ਅ .. ਅੰਬ ਵਾਂਗ ਰਸ ਭਰੇ ਬੋਲ ਬੋਲੀਏ,
.. ਅਨਪੜ੍ਹਾਂ ਨੂੰ ਪੜ੍ਹਾਕੇ ਦਿਮਾਗ ਓਹਨਾ ਦੇ ਖੋਲੀਏ,
.. ਲੈਕੇ ਕਾਇਦਾ ਲਾਇਨ ਚ' ਬਿਠਾਓ ਸਾਥੀਓ,
.. ਆਪ ਪੜ੍ਹੋ ਦੂਜਿਆਂ ਨੂੰ ਪੜ੍ਹਾਓ ਸਾਥੀਓ ,

ਈ .. ਇੱਟ ਵਾਂਗ ਸੁਰਖ਼ ਸਾਡੇ ਚਿਹਰੇ ਦਗਦੇ,
.. ਪੜ੍ਹੇ ਲਿਖੇ ਬੰਦੇ ਹੀ ਅਫਸਰ ਲਗਦੇ ,
.. ਹਿੱਸਾ ਦੇਸ਼ ਦੀ ਤਰੱਕੀ ਵਿਚ ਪਾਓ ਸਾਥੀਓ,
.. ਆਪ ਪੜ੍ਹੋ ਦੂਜਿਆਂ ਨੂੰ ਪੜ੍ਹਾਓ ਸਾਥੀਓ ,

ਸ .. ਸਾਂਭ ਸਾਂਭ ਰੱਖਕੇ ਕਿਤਾਬਾਂ ਪੁਰਾਣੀਆਂ,
.. ਪੜ੍ਹੋ ਇਤਿਹਾਸ ਤੇ ਗੁਰੂ ਦੀਆਂ ਬਾਣੀਆਂ,
.. ਸਾਂਜੀਵਾਲਤਾ ਦੀ ਜੋਤ ਜਗਾਓ ਸਾਥੀਓ,
.. ਆਪ ਪੜ੍ਹੋ ਦੂਜਿਆਂ ਨੂੰ ਪੜ੍ਹਾਓ ਸਾਥੀਓ ,

ਹ .. ਹਰ ਇੱਕ ਇਨਸਾਨ ਪੜ੍ਹ ਜਾਣਾ ਚਾਹੀਦਾ,
.. ਨਾਇਬ ਕਹਿੰਦਾ ਪੜ੍ਹ ਕੇ ਹੀ ਗਾਣਾ ਗਾਈਦਾ,
.. ਮਾਂ ਬੋਲੀ ਦਾ ਮਾਣ ਵਧਾਓ ਸਾਥੀਓ,
.. ਆਪ ਪੜੋ ਦੂਜਿਆਂ ਨੂੰ ਪੜਾਓ ਸਾਥੀਓ....
.. ਆਪ ਪੜੋ ਦੂਜਿਆਂ ਨੂੰ ਪੜਾਓ ਸਾਥੀਓ...


Written by my Father . S. Naib Singh that time i was doing study in Govt. Primary School..
 
Top