ਐਸੀ ਮਾਂ

ਧੀ-ਪੁਤਰ ਦੀ ਪਾਲਣਾ ਵਿੱਚ ਜੋ ਫਰਕ ਨਾ ਪਾਵੇ,
ਧੀ-ਭੈਣ ਦੀ ਇੱਜ਼ਤ ਕਰਨਾ ਸਿਖਾਵੇ,
ਐਸੀ ਮਾਂ ਹੈ ਬਣਨਾ।

ਪੁਤਰਾਂ ਨੂੰ ਜੋ ਨੂੰਹਾਂ ਦੀ ਕਦਰ ਸਮਝਾਵੇ,
ਨੂੰਹਾਂ ਨੂੰ ਜੋ ਧੀ ਬਣਾਵੇ,
ਪੁਤਰਾਂ ਦੇ ਸਹੁਰਿਆਂ ਦਾ ਜੋ ਮਾਣ ਵਧਾਵੇ,
ਐਸੀ ਮਾਂ ਹੈ ਬਣਨਾ।

ਧੀ, ਮਾਂ-ਭੈਣ ਇੱਕ ਗਾਲ ਨਹੀਂ ਹੈ,
ਪੁਤਰਾਂ ਨੂੰ ਅਹਿਸਾਸ ਕਰਾਵੇ,
ਮੇਹਨਤ ਹੀ ਸਫਲਤਾ ਦੀ ਕੁੰਜੀ ਹੈ,
ਔਲਾਦ ਨੂੰ ਜੋ ਇਹ ਸਿਖਾਵੇ,
ਐਸੀ ਮਾਂ ਹੈ ਬਣਨਾ।

ਹਰ ਘਰ ਸਵਰਗ ਬਣ ਜਾਵੇ,
ਜੇ ਹਰ ਮਾਂ ਇਹ ਸੋਂਹ ਖਾਵੇ,
ਐਸੀ ਮਾਂ ਹੈ ਬਣਨਾ।


- By Sarbjit Kaur Toor
 
ਬਹੁੱਤ ਬਹੁੱਤ ਖੂਬਸੂਰਤ ਰਚਨਾ ਜੀਓ....ਲਿਖਦੇ ਰਹੋ....ਸ਼ੁੱਭ ਇਸ਼ਾਵਾਂ ਜੀਓ ..
 
Top