ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ।

ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ।
ਕਿ ਹਰ ਕਿਸੇ ਦਾ ਹੱਲ ਸਵਾਲ ਹੋਵੇ।
ਬਲੀ ਦਾਜ਼ ਦੀ ਸੁਹਾਗਣ ਨਾ ਚੜੇ ਕੋਈ,
ਨਾਲ ਅੱਗ ਦੇ ਅਭਾਗਣ ਨਾ ਸੜੇ ਕੋਈ,
ਤੇ ਕੋਈ ਹਾਦਸਾ ਨਾ ਕਿਸੇ ਦੇ ਨਾਲਹੋਵੇ।
... ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ...

ਧੀ ਕੁੱਖ ‘ਚ ਨਾ ਕਤਲ ਕਰਾਵੇ ਕੋਈ,
ਡਾਕਟਰ ਐਸੇ ਕਰਮ ਨਾ ਕਮਾਵੇ ਕੋਈ,
ਤੇ ਮਾੜਾ ਕਿਸੇ ਦੇ ਮਨ ‘ਚ ਨਾ ਖਿਆਲਹੋਵੇ।
ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ...

ਖੁਦਕੁਸ਼ੀ ਕਿਸਾਨ ਨਾ ਕਰੇ ਕੋਈ,
ਭੁੱਖ ਨਾਲ ਨਾ ਰੱਬਾ! ਮਰੇ ਕੋਈ,
ਤੇ ਹਰ ਘਰ ਵਿੱਚ ਰੋਟੀ-ਦਾਲ ਹੋਵੇ।
ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ...

ਆਪ ਸਭ ਨੂੰ ਮੁਬਾਰਕ ਨਵਾਂ ਸਾਲ ਹੋਵੇ।
ਹਰ ਕਿਸੇ ਨੂੰ ਪੱਕਾ ਰੁਜ਼ਗਾਰ ਮਿਲੇ,
ਮਾਣ, ਪਿਆਰ ਅਤੇ ਸਤਿਕਾਰ ਮਿਲੇ,
ਤੇ ਸਭ ਦਾ ਜੀਵਨ ਖੁਸ਼ਹਾਲ ਹੋਵੇ।
ਐਸਾ ਭਾਗਾਂ ਭਰਿਆ ਇਹ ਨਵਾਂ ਸਾਲ ਹੋਵੇ..


 
Top