ਏਹੁ ਜੱਗ ਸਰਾਇਂ ਮੁਸਾਫਿਰਾਂ ਦੀ, ਏਥੇ ਜ਼ੋਰ ਵਾਲੇ ਕਈ ਆਇ ਗਏ । ਸ਼ਿਦਾਦ, ਨਮਰੂਦ, ਫਿਰਊਨ ਜੇਹੇ, ਦਾਅਵੇ ਬੰਨ੍ਹ ਖ਼ੁਦਾਇ ਕਹਾਇ ਗਏ । ਅਕਬਰ ਸ਼ਾਹ ਜੇਹੇ ਆਏ ਵਿਚ ਦਿੱਲੀ, ਫੇਰੀ ਵਾਂਗ ਵਣਜਾਰਿਆਂ ਪਾਇ ਗਏ । ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਇ ਗਏ ।